ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਅੱਜ ਭੁੱਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਪਿੰਡ ਹਾੜਾ (ਕੁਕੜਈ) ਵਿਖੇ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਉਪ-ਮੰਡਲ ਭੂਮੀ ਰੱਖਿਆ ਅਫਸਰ ਪਠਾਨਕੋਟ ਨੇ ਕੀਤੀ।ਸਮਾਗਮ ਵਿੱਚ ਵੱਖ-ਵੱਖ ਪਿੰਡਾ ਦੇ ਸੈਲਫ ਹੈਲਪ ਗਰੁੱਪਾਂ ਅਤੇ ਲੋਕਾਂ ਨੇ ਭਾਗ ਲਿਆ।ਇਸ ਸਮੇਂ ਘਰ ਵਿੱਚ ਬਣਾਏ ਗਏ ਖਾਣ ਪੀਣ ਦੇ ਸਮਾਨ ਬਨਾਉਣ ਦੀ ਟ੍ਰੇਨਿੰਗ ਦਿੱਤੀ ਗਈ, ਚੰਗੀ ਸਿਹਤ ਲਈ ਕਿਚਨ ਗਾਰਡਨਿੰਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਵਿੱਚ ਸਵੈ-ਸਹਾਇਤਾ ਗਰੂਪ ਵੱਲੋ ਬਨਾਏ ਸਮਾਨ ਦੀ ਮਹੱਤਤਾ ਦੱਸੀ ਗਈ।ਇਸ ਤੋਂ ਇਲਾਵਾ ਪਿੰਡ ਵਿੱਚ ਪੋਦੇ ਵੀ ਲਗਾਏ ਗਏ ਅਤੇ ਲੋਕਾਂ ਨੂੰ ਹੋਰ ਪੋਦੇ ਲਗਾਉਣ ਲਈ ਜਾਗਰੂਕ ਕੀਤਾ ਗਿਆ।
ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ ਕਿ ਸਿਹਤ ਨੂੰ ਤੰਦਰੁਸ਼ਤ ਕਿਵੇਂ ਬਣਾਇਆ ਜਾਵੇ।ਉਨ੍ਹਾਂ ਦੱਸਿਆ ਕਿ ਘਰ ਵਿੱਚ ਬਣਿਆ ਸਮਾਨ ਪੋਸ਼ਟਿਕ ਹੁੰਦਾ ਹੈ ਅਤੇ ਬੀਮਾਰੀਆਂ ਤੋ ਰਹਿਤ ਹੁੰਦਾ ਹੈ।
ਪ੍ਰੋਗਰਾਮ ਦੋਰਾਨ ਹਾਜ਼ਰ ਲੋਕਾਂ ਨੂੰ ਕਿਚਨ ਗਾਰਡਨਿੰਗ ਦੀ ਮਹੱਤਤਾ ਤੋ ਜਾਣੁ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਚਨ ਗਾਰਡਨਿੰਗ ਕਰਕੇ ਅਸੀਂ ਖਾਦਾਂ ਰਹਿਤ ਸਬਜੀਆਂ ਦੀ ਵਰਤੋ ਆਪਣੇ ਲਈ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਚਨ ਗਾਰਡਨਿੰਗ ਦੀਆ ਕਿੱਟਾਂ ਵੰਡੀਆਂ ਜਾਂਦੀਆਂ ਹਨ ਅਤੇ ਸਾਨੂੰ ਇਸ ਤੋਂ ਲਾਭ ਲੈਂਦੇ ਹੋਏ ਆਪਣੇ ਘਰ ਵਿੱਚ ਸਬਜੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈੈ।
ਇਸ ਤੋਂ ਇਲਾਵਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਹਾੜਾ ਵਿੱਚ ਵਾਤਾਵਰਨ ਨੂੰ ਸਾਫ ਰੱਖਣ ਲਈ ਬੂਟੇ ਲਗਾ ਕੇ ਯੋਗਦਾਨ ਪਾਇਆ ਗਿਆ ਅਤੇ ਅਪੀਲ ਕੀਤੀ ਗਈ ਕਿ ਸਾਰੇ ਘੱਟ ਤੋ ਘੱਟ ਪੰਜ ਬੁਟੇ ਜਰੂਰ ਲਗਾਉਣ ਤਾਂਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖ ਕੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ।ਇਹ ਵੀ ਦੱਸਿਆ ਗਿਆ ਕਿ ਪ੍ਰੋਗਰਾਮ ਵਿੱਚ ਵਾਤਾਵਰਨ ਨੁੰ ਸਾਫ ਸੁੱਥਰਾ ਰੱਖਣ ਲਈ ਪਿੰਡਾਂ ਦੀਆਂ ਬਣੀਆਂ ਕਮੇਟੀਆਂ ਦੀ ਸ਼ਿਫਾਰਿਸ਼ `ਤੇ ਪਿੰਡ ਵਾਸੀਆਂ ਨੂੰ ਬਾਗਵਾਨੀ ਅਤੇ ਐਗਰੋ ਫੋਰੈਸਟਰੀ ਦੇ ਬੂਟੇ ਵੰਡੇ ਜਾਂਦੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media