Wednesday, August 12, 2026

ਬੇ-ਸਹਾਰਾ ਪਸ਼ੂਆਂ ਲਈ ਚੱਲਦਾ ਕੈਟਲ ਪਾਉਂਡ ਲੈਣ ਦੇ ਚਾਹਵਾਨ ਸੰਪਰਕ ਕਰਨ- ਐਨੀਮਲ ਵੈਲਫੇਅਰ ਸੁਸਾਇਟੀ

ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – ਪਠਾਨਕੋਟ 20 ਜੂਨ ( ) ਜਿਲ੍ਹਾ ਪਠਾਨਕੋਟ ਵਿਖੇ ਡਿਸਟਿ੍ਰਕ ਐਨੀਮਲ ਵੈਲਫੇਅਰ ਸੁਸਾਇਟੀ ਕੈਟਲ ਪਾਉਂਡ ਮੈਨਜਮੈਂਟ ਪਿੰਡ ਡੇਅਰੀਵਾਲ ਵਲੋਂ ਪਿੰਡ ਡੇਅਰੀਵਾਲ (ਪਠਾਨਕੋਟ) ਵਿਖੇ ਜਿਲ੍ਹੇ ਦੇ ਬੇ-ਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਇਕ ਕੈਟਲ ਪਾਉਂਡ ਚਲਾਇਆ ਜਾ ਰਿਹਾ ਹੈ, ਹੁਣ ਇਹ ਸੁਸਾਇਟੀ ਇਸ ਨੂੰ ਕਿਸੇ ਸਵੈ ਸੇਵੀ/ਗੈਰ ਸਰਕਾਰੀ ਸੰਸਥਾ ਨੂੰ ਚਲਾਉਣ ਲਈ ਸੌਂਪਣਾ ਚਾਹੁੰਦੀ ਹੈ।ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੁ ਪਾਲਣ ਵਿਭਾਗ ਪਠਾਨਕੋਟ ਕੁਲਭੂਸ਼ਣ ਸ਼ਰਮਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਉਪਰੋਕਤ ਸੁਸਾਇਟੀ ਵਲੋਂ ਕੈਟਲ ਪਾਉਂਡ ਕਿਸੇ ਸਵੈ ਸੇਵੀ/ਗੈਰ ਸਰਕਾਰੀ ਸੰਸਥਾ ਨੂੰ ਚਲਾਉਣ ਲਈ ਸੌਪਿਆ ਜਾਣਾ ਹੈ।ਇਸ ਲਈ ਜੋ ਵੀ ਸਵੈ ਸੇਵੀ/ ਗੈਰ ਸਰਕਾਰੀ ਸੰਸਥਾ ਇਸ ਨੂੰ ਚਲਾਉਣ ਦੀ ਚਾਹਵਾਨ ਹੈ ਉਹ 7 ਦਿਨਾਂ ਦੇ ਵਿੱਚ ਸੰਪਰਕ ਕਰ ਸਕਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਪਸ਼ੁ ਹਸਪਤਾਲ ਪਠਾਨਕੋਟ ਦੇ ਵੈਟਨਰੀ ਅਫਸ਼ਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98157 40495 `ਤੇ ਸੰਪਰਕ ਕੀਤਾ ਜਾ ਸਕਦਾ ਹੈ

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply