ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਸ਼ਿਵ ਸੈਨਾ ਦੇ ਵਿਵਾਦਿਤ ਆਗੂ ਨਿਸ਼ਾਂਤ ਸ਼ਰਮਾ ਨੂੰ ਰਾਮਪੁਰਾ ਸ਼ਹਿਰ ਵਿੱਚ ਖ਼ੂਨਦਾਨ ਕੈਂਪ ਦੇ ਨਾਂਅ ਹੇਠ
ਪ੍ਰਚਾਰਨ ਦਾ ਤਿੱਖਾ ਨੋਟਿਸ ਲੈਂਦਿਆ ਦਲ ਖ਼ਾਲਸਾ ਨੇ ਇਸ ਨੂੰ ਸਿੱਖਾਂ ਖਿਲਾਫ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ।
ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਗਵਾਨ ਸਿੰਘ ਸੰਧੂ ਖ਼ੁਰਦ, ਜੀਵਨ ਸਿੰਘ ਗਿੱਲ ਕਲਾਂ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸਤਨਾਮ ਸਿੰਘ ਗੁਮਟੀ, ਨਿਰਭੈਅ ਸਿੰਘ ਖ਼ਾਲਸਾ ਆਦਿ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਦੀਆਂ ਕਾਰਵਾਈਆਂ ਨੂੰ ਕਦਮ ਕਦਮ `ਤੇ ਅੱਤਵਾਦੀ ਕਰਾਰ ਦੇਣ ਵਾਲੀ ਪੰਜਾਬ ਪੁਲਿਸ ਵੀ ਇਸ ਸਿੱਖ ਵਿਰੋਧੀ ਕਾਰਵਾਈ ਵਾਲੇ ਕੈਂਪ ਵਿੱਚ ਸ਼ਮੂਲੀਅਤ ਕਰ ਰਹੀ ਹੈ।ਰਾਮਪੁਰਾ ਸ਼ਹਿਰੀ ਥਾਣੇ ਦੇ ਐਸ.ਐਚ.ਓ ਬਿੱਕਰ ਸਿੰਘ ਦਾ ਰੰਗੀਨ ਸੱਦਾ ਪੱਤਰ ਵਾਲੇ ਕਾਰਡ ਵਿੱਚ ਸਨਮਾਨਿਤ ਸਖ਼ਸ਼ੀਅਤਾਂ `ਚ ਨਾਂਅ ਛਾਪਿਆ ਗਿਆ ਹੈ।ਸਿੱਖ ਆਗੂਆਂ ਨੇ ਦੱਸਿਆ ਕਿ ਸਮਾਜ ਸੇਵਾ ਦੇ ਮੁਖੋਟੇ ਹੇਠ ਜੋ ਸਿੱਖ ਵਿਰੋਧੀ ਅਨਸਰਾਂ ਦਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਇਸ ਦਾ ਸਿੱਖਾਂ ਨੇ ਸਖ਼ਤ ਨੋਟਿਸ ਲਿਆ ਹੈ ਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਤੋਂ ਜਿਲਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।ਉਹਨਾਂ ਕਿਹਾ ਕਿ ਇਸ ਕੂੜ ਪ੍ਰਚਾਰ ਵਾਲੀ ਹਰਕਤ ਵਿੱਚ ਅਖ਼ੌਤੀ ਖ਼ੂਨਦਾਨੀਆਂ ਦੇ ਕੈਂਪ ਵਾਲੇ ਪ੍ਰਬੰਧਕਾਂ ਦੇ ਨਾਲ ਨਾਲ ਇਹਨਾਂ ਦਾ ਸਾਥ ਦੇਣ ਅਤੇ ਸ਼ਮੂਲੀਅਤ ਕਰਨ ਵਾਲੇ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਤੇ ਪੁਲਿਸ ਦੀ ਮਿਲੀਭੁਗਤ ਹੈ।ਉਹਨਾਂ ਕਿਹਾ ਕਿ ਇਸ ਸਾਜ਼ਿਸ਼ ਪਿੱਛੇ ਸੰਘ ਦੇ ਹੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਸਿੱਖ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਦੀ ਪੁਲਿਸ ਹਿਰਾਸਤ ਸਮੇਂ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਇਸੇ ਨਿਸ਼ਾਂਤ ਸ਼ਰਮਾ ਨੂੰ ਉਸ ਸਮੇਂ ਮੂੰਹ ਦੀ ਖਾਣੀ ਪਈ ਸੀ, ਜਦੋਂ ਉਸ ਨੇ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ।ਉਹਨਾਂ ਕਿਹਾ ਕਿ ਰਾਮਪੁਰਾ ਪੁਲਿਸ ਪ੍ਰਸ਼ਾਸਨ ਨੂੰ ਇਸ ਤੋਂ ਜਾਣੂ ਕਰਵਾ ਕੇ ਇਹ ਪ੍ਰੋਗਰਾਮ ਬੰਦ ਕਰਵਾਉਣ ਲਈ ਕਿਹਾ ਜਾਵੇਗਾ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media