Friday, July 10, 2026

ਝੋਨੇ ਤੇ ਡੀ.ਏ.ਪੀ ਨਾ ਪਾ ਕੇ ਜਿਲੇ ਦੇ ਕਿਸਾਨ ਬਚਾ ਸਕਦੇ ਹਨ 26 ਕਰੋੜ – ਛੀਨਾ

PPN2206201803ਅੰਮਿ੍ਤਸਰ, 21 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹਨਾਂ ਕਿਸਾਨਾਂ ਨੇ ਕਣਕ ਦੀ ਪਿਛਲੀ ਫਸਲ ਤੇ ਡੀ.ਏ.ਪੀ ਖਾਦ ਦੀ ਪੂਰੀ ਵਰਤੋਂ ਕੀਤੀ ਹੈ, ਮਤਲਬ ਕਿ 110 ਕਿਲੋਂ ਡੀ.ਏ.ਪੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਉਹਨਾਂ ਕਿਸਾਨਾਂ ਨੂੰ ਝੋਨੇਂ ਤੇ ਡੀ.ਏ.ਪੀ ਖਾਦ ਲਾਉਣ ਦੀ ਕੋਈ ਲੋੜ ਨਹੀ ਹੈ।ਉਨਾਂ ਕਿਹਾ ਕਿ ਕਿਸਾਨ ਫਸਲਾਂ ਵਿਚ ਖਾਦਾਂ ਅਤੇ ਜਹਿਰਾਂ ਦੀ ਬੇਲੋੜੀ ਵਰਤੋਂ ਨਾ ਕਰਨ, ਕਿਉਂਕਿ ਇਸ ਨਾਲ ਜਿੱਥੇ ਕਿਸਾਨਾਂ ਦੇ ਖੇਤੀ ਖਰਚੇ ਵੱਧਦੇ ਹਨ ਉਥੇ ਹੀ ਇਸ ਦਾ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈੇ।
ਛੀਨਾ ਨੇ ਦੱਸਿਆ ਕਿ ਜੇਕਰ ਅਸੀ ਝੋਨੇਂ ਤੇ ਡੀ.ਏ.ਪੀ ਖਾਦ ਨਹੀ ਪਾਉਦੇ ਤਾਂ ਇਸ ਨਾਲ ਹਰੇਕ ਕਿਸਾਨ ਦਾ ਤਕਰੀਬਨ 600 ਰੁਪਏ ਦਾ ਲਾਭ ਹੁੰਦਾ ਹੈ ਅਤੇ ਇਕੱਲੇ ਜਿਲਾ ਅੰਮ੍ਰਿਤਸਰ ਦੇ ਕਿਸਾਨ 26 ਕਰੋੜ 73 ਲੱਖ ਰੁਪਏ ਦੀ ਬੱਚਤ ਕਰ ਸਕਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਵੀ ਇਹ ਸਿਫਾਰਸ ਕਰਦੇ ਹਨ ਕਿ ਜੇਕਰ ਕਣਕ ਦੀ ਫਸਲ ਤੇ ਪੂਰੀ ਡੀ.ਏ.ਪੀ ਖਾਦ ਦੀ ਮਾਤਰਾ ਪਾਈ ਹੋਵੇ ਤਾਂ ਝੋਨੇ ਤੇ ਇਸ ਖਾਦ ਦੀ ਵਰਤੋਂ ਕਰਨ ਦੀ ਲੋੜ ਨਹੀ।ਮਾਹਿਰਾਂ ਵੱਲੋਂ ਫਾਸਫੋਰਸ ਦੀ ਕਮੀ ਵਾਲੀਆ ਜਮੀਨਾਂ ਲਈ ਝੋਨੇਂ ਦੀ ਫਸਲ `ਤੇ 27 ਕਿਲੋ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਇਸ ਵਕਤ ਡੀ.ਏ.ਪੀ ਦੀ ਬੋਰੀ ਤਕਰੀਬਨ 1100 ਰੁਪਏ ਦੀ ਹੈ । 

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply