Tuesday, November 24, 2026

ਐਂਟੀ ਕ੍ਰਿਮੀਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਵੰਡੇ ਮਿੱਟੀ ਕਟੋਰੇ

PPN2206201807ਜੰਡਿਆਲਾ, ਗੁਰੂ 21 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਦੀ ਪਿਆਸ ਬੁਝਾਉਣ ਲਈ ਐਂਟੀ ਕਿ੍ਮਿਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਅੰਮਿ੍ਤਸਰ ਵਲੋਂ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ।ਦਾਨਿਸ਼ ਮਲਹੋਤਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਟੀ ਕ੍ਰਿਮੀਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਵਲੋਂ ਲਗਭਗ 200 ਕਟੋਰੇ ਲੋਕਾਂ ਨੂੰ ਵੰਡੇ ਗਏ ਤਾਂ ਜੋ ਉਹ ਪੰਛੀਆਂ ਲਈ ਇਹਨਾਂ ਕਟੋਰਿਆਂ ਵਿੱਚ ਪਾਣੀ ਭਰ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਰੱਖਣ।ਇਸ ਸਮੇਂ 100 ਦੇ ਕਰੀਬ ਗਰੀਬ ਬੱਚਿਆਂ ਨੂੰ ਚੱਪਲਾਂ ਵੀ ਵੰਡੀਆਂ ਗਈਆਂ।ਇਸ ਮੌਕੇ ਕਰਨ ਮਲਹੋਤਰਾ ਪ੍ਧਾਨ, ਦਾਨੀਸ਼ ਮਲਹੋਤਰਾ ਵਾਈਸ ਪ੍ਧਾਨ ਨੀਰਜ ਮਲਹੋਤਰਾ, ਲਵਪੀਤ ਸਿੰਘ ਔਲਖ ਜਨਰਲ ਸੈਕਟਰੀ, ਰਣਬੀਰ ਥਿੰਦ ਅਤੇ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ। 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply