Monday, June 22, 2026

ਸ਼ਫੀਕ ਖਾਂ ਮਾਲੇਰਕੋਟਲਵੀ ਦੇ ਸਫਰਨਾਮਾ `ਸ਼ਹਿਰ ਦਰ ਸ਼ਹਿਰ` ਦੀ ਹੋਈ ਘੁੰਡ ਚੁਕਾਈ

PPN2406201802ਮਾਲੇਰਕੋਟਲਾ, 24 ਜੂਨ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਉਰਦੂ ਅਕੈਡਮੀ ਦੇ ਸਹਿਯੋਗ ਨਾਲ ਸ਼ਫੀਕ ਖਾਂ ਮਾਲੇਰਕੋਟਲਵੀ (ਰਿਟਾ. ਸੁਪਰਡੈਂਟ ਇਨਕਮ ਟੈਕਸ) ਦੇ ਸਫਰ ਨਾਮਾ ਸ਼ਹਿਰ ਦਰ ਸ਼ਹਿਰ ਦੀ ਘੁੰਡ ਚੁਕਾਈ ਦੀ ਰਸਮ ਪੰਜਾਬ ਉਰਦੂ ਅਕੈਡਮੀ ਦੇ ਸੈਮੀਨਾਰ ਹਾਲ ‘ਚ ਆਯੋਜਿਤ ਹੋਈ।ਲਤੀਫ ਅਹਿਮਦ ਥਿੰਦ (ਪੀ.ਸੀ.ਐਸ) ਸੀ.ਈ.ਓ ਪੰਜਾਬ ਵਕਫ ਬੋਰਡ, ਐਸ.ਡੀ.ਐਮ ਸਰਦੂਲਗੜ੍ਹ ਨੇ ਮੁੱਖ ਮਹਿਮਨਾ, ਪ੍ਰੋ. ਡੀ.ਡੀ ਭੱਟੀ, ਮਾਸਟਰ ਕਿਰਪਾਲ ਸਿੰਘ, ਮਾਸਟਰ ਅਲੀ ਜਮੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਰੁਬੀਨਾ ਸ਼ਬਨਮ ਸਕੱਤਰ ਪੰਜਾਬ ਉਰਦੂ ਅਕੈਡਮੀ ਨੇ ਕੀਤੀ।ਸ਼ਫੀਕ ਖਾਂ ਮਾਲੇਰਕੋਟਲਾਵੀ ਨੇ ਸਫਰ ਨਾਮੇ ਸ਼ਹਿਰ ਦਰ ਸ਼ਹਿਰ ਤੇ ਪੰਜਾਬ ਉਰਦੂ ਅਕੈਡਮੀ ਦੇ ਸਾਬਕਾ ਸਕੱਤਰ ਪ੍ਰੋ. ਮਨਜ਼ੂਰ ਹਸਨ ਤੇ ਮਾਸਟਰ ਡਾ. ਸਲੀਮ ਜੁਬੈਰੀ ਨੇ ਅਪਣੇ ਪਰਚੇ ਪੜ੍ਹੇ।ਪ੍ਰੋ. ਡੀ.ਡੀ ਭੱਟੀ, ਮਾਸਟਰ ਕਿਰਪਾਲ ਸਿੰਘ ਅਤੇ ਮਾਸਟਰ ਅਲੀ ਜਮੀਰ ਨੇ ਸ਼ਫੀਕ ਖਾਂ ਮਾਲੇਰਕੋਟਲਵੀ ਨੂੰ ਉਨ੍ਹਾਂ ਦੇ ਇਸ ਸਫਰ ਨਾਮੇ ਤੇ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਲਈ ਸ਼ੁੱਭਕਾਮਨਾਵਾਂ ਦਾ ਪ੍ਰਗਟਾਵਾ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਸਕੱਤਰ ਪੰਜਾਬ ਉਰਦੂ ਅਕੈਡਮੀ ਨੂੰ ਕਿਹਾ ਕਿ ਭਵਿੱਖ ‘ਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣ।ਮੁੱਖ ਮਹਿਮਾਨ ਲਤੀਫ ਅਹਿਮਦ ਥਿੰਦ (ਪੀ.ਸੀ.ਐਸ) ਨੇ ਅਪਣੇ ਸੰਬੋਧਨ ‘ਚ ਕਿਹਾ ਕਿ ਸ਼ਫੀਕ ਖਾਂ ਮਾਲੇਰਕੋਟਲਵੀ ਦਾ ਇਹ ਸਫਰਨਾਮਾ ਉਰਦੂ ਸਾਹਿਤ ਵਿੱਚ ਇੱਕ ਵਡਮੁੱਲਾ ਯੋਗਦਾਨ ਹੈ ਅਤੇ ਡਾਕਟਰ ਰੁਬੀਨਾ ਸ਼ਬਨਮ ਇਸ ਸਮਾਗਮ ਕਰਨ ਤੇ ਮੁਬਾਰਕਬਾਦ ਦੀ ਹੱਕਦਾਰ ਹਨ।ਉਨ੍ਹਾਂ ਨੇ ਉਰਦੂ ਤੋਂ ਬਿਨਾਂ ਹੋਰਨਾਂ ਭਾਸ਼ਾਵਾਂ ਦੇ ਲਈ ਸਾਹਿਤਕਾਰਾਂ ਲਈ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਤੇ ਜੋਰ ਦਿੱਤਾ।ਡਾਕਟਰ ਰੁਬੀਨਾ ਸ਼ਬਨਮ ਸਕੱਤਰ ਪੰਜਾਬ ਉਰਦੂ ਅਕੈਡਮੀ ਨੇ ਅਪਣੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਸ਼ਫੀਕ ਖਾਂ ਮਾਲੇਰਕੋਟਲਵੀ ਦਾ ਇਹ ਸਫਰ ਨਾਮਾ ਸ਼ਹਿਰ ਦਰ ਸ਼ਹਿਰ ਅਪਣੇ ਅੰਦਰ ਵੱਖ-ਵੱਖ ਲੋਕਾਂ, ਧਰਮਾਂ ਅਤੇ ਸੱਭਿਆਤਾਵਾਂ ਦਾ ਸੰਗ੍ਰਹਿ ਹੈ, ਜੋ ਕਿ ਉਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਲਿਖਿਆ ਹੈ।ਉਰਦੂ ਅਦਬ ਲਈ ਇਹ ਇੱਕ ਵਡਮੁੱਲਾ ਯੋਗਦਾਨ ਹੈ।ਇਸ ਸਫਰ ਨਾਮੇ ਰਾਹੀਂ ਸ਼ਫੀਕ ਮਾਲੇਰਕੋਟਲਵੀ ਦੇ ਅੰਦਰਲਾ ਸਾਹਿਤਕਾਰ ਬਾਹਰ ਆਇਆ ਹੈ।ਉਨ੍ਹਾਂ ਸ਼ਫੀਕ ਮਾਲੇਰਕੋਟਲਵੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਹਿਤ ਦੀ ਸਿਰਜਣਾ ਕਰਦੇ ਰਹਿਣਗੇ।ਡਾ. ਸ਼ਬਨਮ ਨੇ ਕਿਹਾ ਕਿ ਅਸੀਂ ਭਵਿੱਖ ਵਿੱਚ ਦੂਜੀਆਂ ਭਾਸ਼ਾਵਾਂ ਲਈ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦੀ ਕੋਸ਼ਿਸ਼ ਕਰਾਂਗੇ।ਸ਼ਫੀਕ ਖਾਂ ਮਾਲੇਰਕੋਟਲਵੀ ਦੇ ਸਫਰ ਨਾਮੇ ਦੀ ਘੁੰਡ ਚੁਕਾਈ ਲਤੀਫ ਅਹਿਮਦ ਥਿੰਦ (ਪੀ.ਸੀ.ਐਸ), ਡਾਕਟਰ ਰੁਬੀਨਾ ਸ਼ਬਨਮ ਸਕੱਤਰ ਪੰਜਾਬ ਉਰਦੂ ਅਕੈਡਮੀ, ਪ੍ਰੋ. ਡੀ.ਡੀ ਭੱਟੀ, ਮਾਸਟਰ ਕਿਰਪਾਲ ਸਿੰਘ, ਮਾਸਟਰ ਅਲੀ ਜਮੀਰ, ਮਾਸਟਰ ਸਲੀਮ ਜੁਬੈਰੀ, ਪ੍ਰੋ. ਮਨਜੂਰ ਹਸਨ ਅਤੇ ਵਾਸਿਫ ਯਾਰ ਵੱਲੋਂ ਕੀਤੀ ਗਈ।
ਸਮਾਗਮ ਦਾ ਸੰਚਾਲਨ ਵਾਸਿਫ ਯਾਰ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ।ਸ਼ਫੀਕ ਖਾਂ ਮਾਲੇਰਕੋਟਲਵੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਇਹ ਸਫਰਨਾਮਾ ਲਿਖਿਆ ਤੇ ਕਿਵੇਂ ਉਹ ਰੈਸ ਦੇ ਮੈਦਾਨ ਤੋਂ ਸਾਹਿਤ ਦੇ ਮੈਦਾਨ ਵਿੱਚ ਆਏ।ਅੰਤ ਵਿੱਚ ਉਘੇ ਸ਼ਾਇਰ ਜਮੀਰ ਅਲੀ ਜਮੀਰ ਨੇ ਆਏ ਹੋਏ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply