Monday, June 22, 2026

ਪਿਤਾ ਦੀ ਯਾਦ ਵਿੱਚ ਸ਼ਮਸ਼ਾਨ ਘਾਟ `ਚ ਲਾਏ ਰੁੱਖ

PPN2406201804ਭੀਖੀ, 24 ਜੂਨ (ਪੰਜਾਬ ਪੋਸਟ – ਜਿੰਦਲ) – ਪਿੰਡ ਬੀਰ ਖੁਰਦ ਦੇ ਗੁਰਦਰਸ਼ਨ ਸਿੰਘ ਨੰਬਰਦਾਰ ਅਤੇ ਪ੍ਰਿੰਸੀਪਲ ਬਲਦਰਸ਼ਨ ਸਿੰਘ ਵੱਲੋ ਆਪਣੇ ਪਿਤਾ ਸਵ: ਅਮਰਜੀਤ ਸਿੰਘ ਨੂੰ ਯਾਦ ਕਰਦਿਆਂ ਪਿੰਡ ਦੀ ਸ਼ਮਸਾਨ ਘਾਟ ਵਿੱਚ ਰੁੱਖ ਲਗਾ ਕੇ ਭਾਵਭਿੰਨੀ ਸ਼ਰਧਾਜ਼ਲੀ ਭੇਂਟ ਕੀਤੀ।ਇਸ ਸਮੇਂ ਦੋਨੋ ਭਰਾਵਾਂ ਨੇ ਕਿਹਾ ਕਿ ਅੱਜ ਸਾਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀ ਆਪਣੀ ਆਉਣ ਵਾਲੀ ਪੀੜੀ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਵਾਤਾਵਰਨ ਦੇ ਸਕੀਏ।
ਪਿੰਡ ਦੀ ਸਰਪੰਚ ਇੰਦਰਜੀਤ ਕੌਰ ਨੇ ਇਨ੍ਹਾਂ ਦੇ ਉਦਮ ਦੀ ਸਲਾਘਾ ਕਰਦਿਆਂ ਕਿਹਾ ਅਜੋਕੇ ਸਮੇ ਵਿੱਚ ਰੁੱਖਾਂ ਦੀ ਵਿਸ਼ੇਸ ਮਹੱਤਤਾ ਹੈ, ਸਾਨੂੰ ਸਭ ਨੂੰ ਮਿਲ ਕੇ ਜੰਗਲ ਦੇ ਵਿਕਾਸ ਲਈ ਪ੍ਰਤੀਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ।ਸਵਰਨ ਸਿੰਘ, ਪਰਵਿੰਦਰ ਸਿੰਘ ਸੋਨੂੰ, ਸਤਿੰਦਰਜੀਤ ਸਿੰਘ ਬੰਟੂ, ਬਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਆਦਿ ਸ਼ਾਮਿਲ ਸਨ।ਇਸੇ ਤਰਾਂ ਪਿੰਡ ਮੋਹਰ ਸਿੰਘ ਵਾਲਾ ਵਿਖੇ ਪਿੰਡ ਦੀ ਸ਼ਮਸਾਨ ਘਾਟ ਵਿੱਚ ਸਾਫ-ਸਫਾਈ ਕਰਨ ਉਪਰੰਤ ਤਰਕਸ਼ੀਲ ਇਕਾਈ ਵੱਲੋ ਰੁੱਖ ਲਗਾ ਕੇ ਵਣ ਮਹਾਂਉਤਸਵ ਮਨਾਇਆ।ਰੁੱਖਾਂ ਦੀ ਸਾਂਭ ਸੰਭਾਲ ਲਈ ਸ਼ਮਸਾਨ ਘਾਟ ਵਿੱਚ ਪਾਣੀ ਦਾ ਪ੍ਰਬੰਧ ਵੀ ਪੱਕੇ ਤੌਰ `ਤੇ ਕੀਤਾ ਗਿਆ।
ਇਸ ਮੁਹਿੰਮ ਵਿੱਚ ਜਗਮੀਤ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਬਲਜੀਤ ਸਿੰਘ ਭੁੱਲਰ, ਜਗਤਾਰ ਸਿੰਘ ਸੋਹੀ, ਬੀਰਬਲ ਖਾਂ, ਅਫਤਾਬ ਖਾਂ, ਬੌਰੀਆਂ ਖਾਂ, ਬਲਜਿੰਦਰ ਸਿੰਘ ਧਾਲੀਵਾਲ, ਜਗਸੀਰ ਸਿੰਘ ਜੱਗੀ, ਫੇਜਦੀਨ ਖਾਂ, ਸ਼ਿੰਦਾ ਸਿੰਘ ਸ਼ਾਮਿਲ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply