ਬਠਿੰਡਾ, 27 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਨਾਨਕ ਨਾਮ ਚੜ੍ਹਦੀ ਕਲਾ ਸੁਸਾਇਟੀ ਰਜਿ. ਪੰਜਾਬ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਵਪਾਰ ਦਿਵਸ ਮੌਕੇ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਬਾਸਕਟ ਬਾਲ ਦਾ ਫਰੈਂਡਲੀ ਮੈਚ ਕਰਵਾਇਆ ਗਿਆ।ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਉਚੇਚੇ ਤੌਰ `ਤੇ ਪਹੁੰਚੇ।ਕਲੱਬ ਮੈਂਬਰ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਨਸ਼ਾ ਤਿਆਗਣ ਪ੍ਰਤੀ ਆਪਣੀ ਵਚਨਬੱਧਤਾ ਤੇ ਚੇਤਨ ਕੀਤਾ ਗਿਆ।ਖਿਡਾਰੀਆਂ ਅਤੇ ਸੰਸਥਾ ਦੇ ਮੈਂਬਰਾਂ ਨੇ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ।ਸੰਸਥਾ ਦੇ ਚੇਅਰਮੈਨ ਬੂਟਾ ਸਿੰਘ ਸੋਨੀ ਨੇ ਵਾਤਾਵਰਨ ਪ੍ਰਤੀ ਪਹਿਰਾ ਦੇਣ ਦਾ ਭਰੋਸਾ ਦਿਵਾਇਆ।ਇਸ ਮੌਕੇ ਕਲੱਬ ਪ੍ਰਧਾਨ ਜੇ ਐਸ ਟੇਲਰ, ਪ੍ਰੈਸ ਸਕੱਤਰ ਰੁਪਿੰਦਰ ਮਾਹੀ, ਜੁਆਇੰਟ ਸਕੱਤਰ ਕੁਲਵੰਤ ਸਿੰਘ, ਦੀਪ ਵੜਿੰਗ ਗਾਇਕ, ਆਸ਼ੂ ਬਠਿੰਡਾ, ਗੈਵੀ ਧਿਮਾਣ, ਐਸ.ਪੀ ਮਾਨ, ਰਾਜੀਵ ਕੌਟਸ਼ਮੀਰ, ਜੱਸੀ ਮਤੀਦਾਸ ਨਗਰ, ਸੁੱਖੀ ਧੀਮਾਣ, ਦਵਿੰਦਰ ਸਿੰਘ ਯੋਗੀ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media