ਬਠਿੰਡਾ, 27 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਪੈਸ਼ਲਾਈਟ ਵੈਲਫੇਅਰ ਸੁਸਾਇਟੀ ਬਠਿੰਡਾ ਵਲੋਂ ਬਠਿੰਡਾ ਸੈਂਟਰਲ ਜੇਲ੍ਹ `ਚ ਔਰਤ ਕੈਦੀਆਂ ਨਾਲ ਰਹਿੰਦੇ ਛੋਟੇ ਬੱਚਿਆਂ ਲਈ ਪੜ੍ਹਾਈ ਸਬੰਧੀ ਸਮਾਨ ਦੀ ਸੇਵਾ ਕੀਤੀ ਗਈ।ਜਿਸ ਵਿੱੱਚ ਕਿਤਾਬਾਂ, ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਸ਼ਾਮਲ ਸੀ।ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਸਰਕਾਰੀ ਸਕੂਲ ਗੋਬਿੰਦਪੁਰਾ ਦੇ ਯਤਨਾਂ ਸਦਕਾ ਸਪੈਸ਼ਲਾਈਟ ਸੰਸਥਾ ਵਲੋਂ ਇਹ ਸਾਰਾ ਸਮਾਨ ਬਠਿੰਡਾ ਵਿਖੇ ਏ.ਡੀ.ਆਰ ਸੈਂਟਰ `ਚ ਐਡਵੋਕੇਟ ਅਮਰਦੀਪ ਕੌਰ ਬਾਜਵਾ ਨੂੰ ਸੌਂਪਿਆ ਗਿਆ ਅਤੇ ਅਗਾਂਹ ਤੋਂ ਵੀ ਅਜਿਹਾ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਗਿਆ।ਸੰਸਥਾ ਦੇ ਮੈਂਬਰ ਜੀਵਨ ਸਿੰਘ, ਕਮਲਜੀਤ ਸਿੰਘ, ਹਰਵਿੰਦਰਪਾਲ ਸ਼ਰਮਾ, ਬ੍ਰਿਜਨੰਦਨ, ਮਨਦੀਪ ਭੱਟੀ ਆਦਿ ਨੇ ਕਿਹਾ ਕਿ ਸੰਸਥਾ ਦਾ ਇੱਕ ਮੰਤਵ ਹੈ ਕਿ ਕੈਦੀਆਂ ਦੇ ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣ ਸਕਣ। ਸੰਸਥਾ ਨੇ ਅਗਾਹ ਤੋਂ ਵੀ ਬੱਚਿਆਂ ਦੀਆਂ ਲੋੜਵੰਦ ਚੀਜਾਂ ਦੇਣ ਦਾ ਭਰੋਸਾ ਦਿੱਤਾ।ਉਹਨਾਂ ਪ੍ਰਸਾਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਸੰਸਥਾ ਤੋਂ ਇਹ ਨੇਕ ਕਾਰਜ ਕਰਵਾਇਆ।ਇਸ ਮੌਕੇ ਮੈਂਬਰਾਂ ਨੇ ਐਡਵੋਕੇਟ ਅਮਰਦੀਪ ਕੌਰ ਬਾਜਵਾ ਦਾ ਵੀ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media