Thursday, April 9, 2026

ਬੀ.ਐਸ.ਐਫ 17 ਬਟਾਲੀਅਨ ਵਲੋਂ ਨਸ਼ਾ ਵਿਰੋਧੀ ਸੈਮੀਨਾਰ

ਨਸ਼ਾਖੋਰੀ ਤੇ ਨਸ਼ਾ ਤਸਕਰੀ ਖਿਲਾਫ ਲਾਮਬੰਦ ਹੋਣ ਦਾ ਲਿਆ ਅਹਿਦ

PPN2706201832ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ ਬਿਊਰੋ) – ਕੌਮੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿੱਚ ਬੀ.ਐਸ.ਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ (ਖਾਸਾ) ਦੇ ਅਧਿਕਾਰਤ ਖੇਤਰ ਵਾਲੀ ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਦੇ ਵੱਲੋਂ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਵਿਖੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਲਾਕੇ ਦੇ ਸੈਕੜੇ ਇਲਾਕਾ ਨਿਵਾਸੀਆਂ ਤੇ ਸਕੂਲੀ ਬੱਚਿਆਂ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
ਸਮਾਰੋਹ ਵਿੱਚ ਕਮਾਂਡੈਂਟ ਆਰ.ਸੀ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਮਾਜਿਕ ਤੌਰ ਤੇ ਵੱਡੇ ਉਪਰਾਲੇ ਹੋਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਮਾਜਿਕ ਸ਼ੁੱਭ ਕਾਰਜ ਲਈ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋਣਾ ਪਵੇਗਾ।ਉਨ੍ਹਾ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ, ਖੁਸ਼ਹਾਲੀ ਤੇ ਤਰੱਕੀ ਦੇ ਵਿੱਚ ਸੱਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਫੌਜ਼ ਤੇ ਅਰਧ-ਸੈਨਿਕ ਬਲਾਂ ਦੇ ਵਿੱਚ ਭਰਤੀ ਗ੍ਰਾਫ ਬੜੇ ਹੇਠਲੇ ਪੱਧਰ ਤੇ ਪਹੁੰਚ ਚੁੱਕਾ ਹੈ।ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਤੇ ਨਸ਼ਾਖੋਰੀ ਵਰਗੀ ਅਲਾਮਤ ਤੋਂ ਛੁੱਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਗੁਜ਼ਰ ਰਿਹਾ ਹੋਵੇਗਾ।

PPN2706201833
ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ ਵਿਦਿਆਰਥਣ ਰਮਨਦੀਪ ਕੌਰ, ਜਗਬੀਰ ਸਿੰਘ ਤੇ ਕਮਲਪ੍ਰੀਤ ਕੌਰ ਆਦਿ ਨੇ ਇਸ ਸਮੇਂ ਨਸ਼ਿਆਂ ਦੀ ਰੋਕਥਾਮ ਲਈ ਪਰਚੇ ਪੜ੍ਹੇ, ਜਦੋਂ ਕਿ ਉਘੇ ਰੰਗ-ਕਰਮੀ ਜਤਿੰਦਰ ਜਿੰਦ ਲੋਪੋਕੇ ਐਂਡ ਪਾਰਟੀ ਨੇ ਨਸ਼ਿਆਂ `ਤੇ ਕਰਾਰਾ ਵਾਰ ਕਰਦੀ ਸਕਿੱਟ ਪੇਸ਼ ਕੀਤੀ। 17 ਬਟਾਲੀਅਨ ਬੀ.ਐਸ.ਐਫ. ਰਾਮ ਤੀਰਥ ਦੇ ਜਵਾਨਾ ਤੇ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ `ਤੇ ਪਿੰਡ ਕੱਕੜ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕਰਕੇ ਲੋਕਾਂ ਨੂੰ ਬੈਨਰਾਂ, ਤੱਖਤੀਆਂ ਤੇ ਹੋਰ ਪੜ੍ਹਨਯੋਗ ਸਮੱਗਰੀ ਰਾਹੀਂ ਇਸ ਸਮਾਜਿਕ ਅਲਾਮਤ ਦੇ ਖਿਲਾਫ ਡਟਣ ਦਾ ਸੁਨੇਹਾ ਦਿੱਤਾ।ਫੌਜੀ ਜਵਾਨਾਂ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੇ ਨਸ਼ਾਖੋਰੀ ਤੇ ਨਸ਼ਾ ਤਸਕਰੀ ਦੇ ਖਿਲਾਫ ਲਾਮਬੰਦ ਹੋਣ ਦਾ ਅਹਿਦ ਵੀ ਲਿਆ।
ਇਸ ਮੌਕੇ ਕਮਾਡੈਂਟ ਆਰ.ਸੀ. ਸ਼ਰਮਾ ਕਲਾਕਾਰਾਂ ਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਟੂ.ਆਈ.ਸੀ ਰਾਜੇਸ਼ਵਰ ਰਾਏਪੁਰੀਆ, ਡਿਪਟੀ ਕਮਾਂਡੈਂਟ ਪਰਮਜੀਤ ਸਿੰਘ, ਸਰਪੰਚ ਸੁਖਦੇਵ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਅਮਨਪ੍ਰੀਤ ਕੌਰ, ਮੈਡਮ ਦੀਪਿਕਾ ਬੱਬਰ, ਦਮਨਦੀਪ ਕੌਰ, ਜੀ.ਐਸ ਸੰਧੂ, ਐਨਮ ਸੰਧੂ, ਮੀਨੂੰ ਸ਼ਰਮਾ ਆਦਿ ਹਾਜ਼ਰ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply