20 ਦਿਨਾਂ ਸਮਰ ਕੈਂਪ ਦੇ ਸਮਾਪਨ ਸਮਾਰੋਹ `ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਅਮਨ) – ਸਥਾਨਕ ਸ਼ਿਵਾਲਾ ਬਾਗ ਭਾਈਆਂ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਿਖੇ ਚੱਲ ਰਹੇ
20 ਦਿਨਾਂ ਸਮਰ ਕੈਂਪ ਦਾ ਸਮਾਪਨ ਸਮਾਰੋਹ ਵਿੱਚ ਆਈ.ਜੀ ਕਰਾਈਮ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਮੁੱਖ ਮਹਿਮਾਨ ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਸਮਾਜ ਸੇਵਿਕਾ ਡਾ. ਸਵਰਾਜ ਗਰੋਵਰ ਤੇ ਅਦਾਕਾਰ ਅਰਵਿੰਦਰ ਭੱਟੀ ਵਿਸ਼ੇਸ਼ ਮਹਿਮਨਾ ਵਜੋਂ ਸ਼ਾਮਲ ਹੋਏ।ਅਕੈਡਮੀ ਦੇ ਐਮ.ਡੀ ਮੈਡਮ ਰੇਖਾ ਅਤੇ ਰਿਸ਼ਬ ਨੇ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ।
ਕੈਂਪ ਸੰਚਾਲਕ ਰੇਖਾ ਨੇ ਦੱਸਿਆ ਕਿ ਕੈਂਪ ਦੌਰਾਨ ਆਰਟ ਐਂਡ ਕਰਾਫਟ, ਮੂਵੀ ਮਾਨੀਆ, ਮੈਜਿਕ ਵਰਲਡ, ਪੂਲ ਪਾਰਟੀ, ਪਿਕਨਿਕ ਪਾਰਟੀ, ਟੂਰ ਐਂਡ ਟਰੈਵਲ, ਐਕਟਿੰਗ, ਸਿੰਗਿੰਗ, ਡਾਂਸ, ਹੈਂਡ ਰਾਈਟਿੰਗ, ਐਰੋਬਿਕ, ਇੰਗਲਿਸ਼ ਸਪੀਕਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ ਹਨ, ਜਿਸ ਵਿੱਚ ਅਮਨ ਇਟਰਪ੍ਰਾਇਜਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਡਾ. ਸਵਰਾਜ ਗਰੋਵਰ ਨੇ ਸਮਰ ਕੈਂਪ ਦੌਰਾਨ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫੀਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੇ ਸਨਮਾਨਿਤ ਕੀਤਾ।ਇਸ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰੀਰ ਨੂੰ ਤੰਦਰੁਸਤ ਤੇ ਚੁਸਤ ਫੁਰਤ ਰੱਖਣ ਦੇ ਨਾਲ ਹੀ ਅਰੋਗ ਬਣਾਈ ਰੱਖਦੀਆਂ ਹਨ।ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਤੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਰੁਝੇਵੇਂ ਭਰੀ ਜ਼ਿੰਦਗੀ ’ਚੋਂ ਕੁੱਝ ਸਮਾਂ ਕਸਰਤ, ਸੈਰ ਅਤੇ ਯੋਗਾ ਆਦਿ ਲਈ ਜਰੂਰ ਕੱਢਣਾ ਚਾਹੀਦਾ ਹੈ, ਕਿਉਂਕਿ ਸਿਹਤਮੰਦ ਇਨਸਾਨ ਹੀ ਕਾਮਯਾਬੀ ਹਾਸਲ ਕਰ ਸਕਦਾ ਹੈ।ਮੈਡਮ ਰੇਖਾ, ਰਿਸ਼ਬ ਅਤੇ ਦਿਨੇਸ਼ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਡਾ. ਸਵਰਾਜ ਗਰੋਵਰ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕੋਰਿਓਗ੍ਰਾਫਰ ਸਮਰਥ ਸੁੁਮਿਤ ਵੀ ਮੌਜੂਦ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media