ਜੰਡਿਆਲਾ ਗੁਰੂ, 3 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿਮ ਅਤੇ ਨੌਜਵਾਨਾਂ ਦੀਆ ਲਗਾਤਾਰ
ਹੋ ਰਹੀਆਂ ਮੋਤਾਂ ਦੇ ਚੱਲਦਿਆਂ ਜਨਤਾ ਹੁਣ ਹਰ ਤਰਾਂ ਦੇ ਨਸ਼ੇ ਖਿਲਾਫ ਹੋ ਗਈ ਹੈ।ਅੱਜ ਪਿੰਡ ਗਹਿਰੀ ਮੰਡੀ ਦੇ ਲੋਕਾਂ ਨੇ ਸ਼ਰਾਬ ਦੇ ਨਸ਼ੇ ਤੋਂ ਪਰੇਸ਼ਾਨ ਹੋ ਕੇ ਗਹਿਰੀ ਮੰਡੀ ਵਿਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਏ।ਗੁੱਸੇ ਵਿਚ ਆਏ ਲੋਕਾਂ ਨੇ ਠੇਕੇ ਖਿਲਾਫ਼ ਰੱਜ ਕੇ ਨਾਅਰੇਬਾਜੀ ਕੀਤੀ।ਹਰਦਿਆਲ ਸਿੰਘ ਦੀ ਅਗਵਾਈ ਹੇਠ ਉਹਨਾ ਦੇ ਸਾਥੀਆ ਨੇ ਪੂਰੇ ਪਿੰਡ ਦੇ ਬਜ਼ਾਰ ਵਿੱਚ ਹੱਥ `ਚ ਨਸ਼ੇ ਦੇ ਖਿਲਾਫ਼ ਤਖ਼ਤੀਆਂ ਲੈ ਕੇ ਰੋਸ ਮਾਰਚ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਕਿ ਅਸੀਂ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਰੱਖਣਾ ਚਾਹੁਂਦੇ। ਲੋਕਾਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਕੋਲੋ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਚੋ ਠੇਕੇ ਬੰਦ ਕੀਤੇ ਜਾਣ ।
ਇਸ ਮੌਕੇ ਹਰਦਿਆਲ ਸਿੰਘ ਬਾਠ ਨੇ ਕਿਹਾ ਕਿ ਉਹ ਜਨਤਾ ਦੇ ਸਹਿਯੋਗ ਨਾਲ ਪਿੰਡ ਵਿੱਚੋ ਹਰ ਤਰਾਂ ਦਾ ਨਸ਼ਾ ਖ਼ਤਮ ਕਰਕੇ ਹੀ ਸਾਹ ਲੈਣਗੇ।ਇਸ ਮੋਕੇ ਦੀਪ ਬਾਠ, ਅਜੀਤ ਸਿੰਘ, ਹਰਜਿੰਦਰ ਸਿੰਘ ਨਿਹੰਗ, ਸੰਦੀਪ ਸ਼ਰਮਾ, ਸੁੱਚਾ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ ਪੰਮਾ ਗੁਰਿੰਦਰ ਸਿੰਘ. ਗੋਲਡੀ ਦੋਸਾਂਝ ਹਰਭਾਲ ਕੌਰ, ਅਮਰਦੀਪ ਸਿੰਘ ਟੱਕਰ, ਮਹਿੰਦਰ ਕੌਰ ਤੋਂ ਲਿੲਾਵਾ ਹੋਰ ਵੀ ਹਜ਼ਿਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media