ਸਮਰਾਲਾ, 3 ਜੁਲਾਈ (ਪੰਜਾਬ ਪੋਸਟ – ਕੰਗ) – ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਾ. ਕਾਹਨ ਸਿੰਘ ਪੰਨੂ ਖੇਤੀਬਾੜੀ ਸੈਕਟਰੀ, ਡਾ.
ਜਸਵੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਰ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਗਿਰੀਜੇਸ਼ ਭਾਰਗਵ ਏ.ਡੀ.ਓ.ਪੀ.ਪੀ ਲੁਧਿਆਣਾ ਵੱਲੋਂ ਬਲਾਕ ਸਮਰਾਲਾ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਬਲਾਕ ਸਮਰਾਲਾ ਦੇ ਸਮੂਹ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਿਨ੍ਹਾਂ ਅਥਾਰਿਟੀ ਪੱਤਰ ਦਰਜ ਦਵਾਈਆਂ ਦੀ ਵਿਕਰੀ ਨਾ ਕਰਨ, ਕਿਸਾਨਾਂ ਨੂੰ ਦਵਾਈਆਂ ਦਾ ਪੱਕਾ ਬਿਲ ਕੱਟ ਦੇਣ ਅਤੇ ਸਾਰਾ ਰਿਕਾਰਡ ਮੁਕੰਮਲ ਰੱਖਣ।ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਦਵਾਈਆਂ ਦਾ ਪੱਕਾ ਬਿਲ ਲੈਣ ਲਈ ਹਦਾਇਤ ਕੀਤੀ ਗਈ।ਚੈਕਿੰਗ ਦੌਰਾਨ ਕਈ ਕਿਸਾਨਾਂ ਨੂੰ ਮੌਕੇ ਤੇ ਬਿੱਲ ਕੱਟ ਕੇ ਦਿੱਤਾ ਗਿਆ।ਇਸ ਚੈਕਿੰਗ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਸਮਰਾਲਾ ਦੇ ਏ.ਐਸ.ਆਈ ਤੇਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਆਦਿ ਸ਼ਾਮਿਲ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media