ਭੀਖੀ, 5 ਜਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਗੁਰੂਦੁਆਰਾ ਸਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਲਾ ਮਾਨਸਾ ਦੀ ਮਹੀਨਾਵਾਰ
ਮੀਟਿੰਗ ਨੂੰ ਸਬੋਧਨ ਕਰਦਿਆਂ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਨੋਜਵਾਨ ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕੀ 8 ਜਲਾਈ ਨੂੰ ਸਵੇਰੇ 9.00 ਵਜੇ ਤਖਤ ਸ੍ਰੀ ਦਮਦਮਾ ਸਹਿਬ ਤੋਂ ਮਾਨਸਾ ਅਤੇ ਬਠਿੰਡੇ ਜਿਲੇ ਦੀਆਂ ਸੰਗਤਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਦੀ ਅਗਵਾਈ ਵਿੱਚ ਮੋਟਰਸਾਇਕਲਾਂ, ਕਾਰਾ ਅਤੇ ਬੱਸਾਂ ਦਾ ਵੱਡਾ ਕਾਫਲਾ ਬਰਗਾੜੀ ਲਈ ਰਵਾਨਾ ਹੋਵੇਗਾ।ਉਹਨਾ ਸਮੁੱਚੀਆ ਸੰਗਤਾਂ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਆਪਣਾ ਫਰਜ ਸਮਝ ਕੇ ਵੱਡੀ ਗਿਣਤੀ ਵਿੱਚ ਇਸ ਕਾਫਲੇ ਦਾ ਹਿਸਾ ਬਣਨ। ਉਹਨਾ ਕਿਹਾ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਅਤੇ ਸਿੱਖ ਕੋਮ ਦੀਆਂ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਦਾ ਸਾਥ ਦੇਣਾ ਸਮੇ ਦੀ ਮੰਗ ਹੈ।ਇਸ ਸਮੇਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਪੁੱਜਣਗੇ। ਇਸ ਮੌਕੇ ਰਜਿੰਦਰ ਸਿੰਘ ਜਵਾਰਕੇ ਜੋਗਿੰਦਰ ਸਿੰਘ ਬੋਹਾ ਮਨਜੀਤ ਸਿੰਘ ਢੈਪਈ ਮਹਿੰਦਰ ਸਿੰਘ ਬੁਰਜਹਰੀ ਬੂਟਾ ਸਿੰਘ ਮੇਜਰ ਸਿੰਘ ਅਕਲੀਆ ਗੁਮਦੂਰ ਸਿੰਘ ਗੁੜਥੜੀ ਹੈਡ ਗ੍ਰੰਥੀ ਨਾਜਰ ਸਿੰਘ ਅਤਲਾ ਹਰਜਿੰਦਰ ਸਿੰਘ ਮਾਖਾ ਅਤੇ ਸੁਖਰਾਜ ਸਿੰਘ ਸੁਖਜੀਤ ਕੋਰ ਅਤਲਾ ਆਦਿ ਹਾਜਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media