ਬਠਿੰਡਾ, 5 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ
ਪੰਜਾਬ ਤਹਿਤ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਂਦਿਆਂ ਜ਼ਿਲ੍ਹਾ ਬਠਿੰਡਾ ’ਚ ਅੱਜ ਵੱਖ-ਵੱਖ ਥਾਂਵਾਂ ਤੋਂ 1135 ਕਿਲੋਂ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ।ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਬਬਨਦੀਪ ਸਿੰਘ, ਐਸ.ਡੀ.ਓ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸ਼੍ਰੀਮਤੀ ਰੂਬੀ ਕੌਰ ਸਿੱਧੂ ਅਤੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਅੱਜ ਵੱਖ-ਵੱਖ ਪਲਾਸਟਿਕ ਦੇ ਗੁਦਾਮਾਂ ਦੀ ਚੈਕਿੰਗ ਕੀਤੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 18 ਫਰਵਰੀ 2016 ਦੇ ਨੋਟੀਫਿਕੇਸ਼ਨ ਅਨੁਸਾਰ ਪਲਾਸਟਿਕ ਦੇ ਲਿਫ਼ਾਫੇ ਬਨਾਉਣ, ਵਰਤਣ, ਵੇਚਣ ਅਤੇ ਉਸ ਦੇ ਭੰਡਾਰਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।ਸਰਕਾਰ ਦੇ ਇਸ ਆਦੇਸ਼ ਨੂੰ ਸਖਤੀ ਨਾਲ ਲਾਗੂ ਕਰਦਿਆਂ ਇਹ ਚੈਕਿੰਗਾਂ ਜਾ ਰਹੀ ਹੈ। ਡੀ.ਸੀ ਨੇ ਦੱਸਿਆ ਕਿ ਅਰੋੜਾ ਪਲਾਸਟਿਕ ਧੋਬੀ ਬਜ਼ਾਰ ਅਤੇ ਸਿੰਗਲਾ ਪਲਾਸਟਿਕ ਕੋਰਟ ਰੋਡ ਤੋਂ ਕੁੱਲ 1135 ਕਿਲੋ ਪਲਾਸਟਿਕ ਦੇ ਲਿਫ਼ਾਫੇ ਜਬਤ ਕੀਤੇ ਗਏ।ਇਸ ਤੋਂ ਇਲਾਵਾ ਸ਼ਿਵਮ ਪਲਾਸਟਿਕ ਇੰਡਸਟ੍ਰੀਅਲ ਫੋਕਲ ਪੁਆਇੰਟ ਮਾਨਸਾ ਰੋਡ ਵਿਖੇ 200 ਕਿਲੋ ਦਾ ਪਲਾਸਟਿਕ ਦੇ ਲਿਫ਼ਾਫੇ ਬਨਾਉਣ ਦਾ ਮਟੀਰੀਅਲ ਜਬਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ 3 ਜੁਲਾਈ 2018 ਨੂੰ 215 ਕਿਲੋ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ ਸਨ।ਇਸ ਟੀਮ ਵਲੋਂ ਅਚਰ ਚੰਦ ਓਹਰੀ, ਕ੍ਰਿਸ਼ਨਾ ਪਲਾਸਟਿਕ, ਰਾਕੇਸ਼ ਬਾਕਸ ਫੈਕਟਰੀ ਅਤੇ ਵਰਧਮਾਨ ਪਲਾਸਟਿਕ ਤੋਂ ਕੁੱਲ 215 ਕਿਲੋ ਪਲਾਸਟਿਕ ਦੇ ਲਿਫ਼ਾਫੇ ਜਬਤ ਕੀਤੇ ਗਏ ਸਨ।ਉਨ੍ਹਾਂ ਨੇ ਪਲਾਸਟਿਕ ਦੇ ਲਿਫ਼ਾਫੇ ਬਨਾਉਣ, ਵੇਚਣ, ਭੰਡਾਰਣ ਅਤੇ ਵਰਤਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਸਖ਼ਤ ਆਦੇਸ਼ਾਂ ਨੂੰ ਮੰਨਦੇ ਹੋਏ ਇਹ ਕੰਮ ਨਾ ਕਰਣ। ਆਉਣ ਵਾਲੇ ਦਿਨਾਂ ’ਚ ਵੀ ਇਸ ਤਰੀਕੇ ਦੀਆਂ ਅਚਨਚੇਤ ਛਾਪੇਮਾਰੀ ਜਾਰੀ ਰਹੇਗੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media