Thursday, March 26, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਦੋਰਾਨ ਨਸ਼ਿਆਂ ਖਿਲਾਫ ਸਪਤਾਹ ਦਾ ਸਮਰਥਨ

ਧੂਰੀ, 5 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ PPN0507201805ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸ਼ੋਕ ਮਤੇ ਦੌਰਾਨ ਹਰਦੀਪ ਸਿੰਘ ਭੂਦਨ ਦੇ ਵੱਡੇ ਭਰਾ ਮੋਹਨ ਸਿੰਘ, ਕਹਾਣੀਕਾਰ ਜਗਮੇਲ ਸਿੱਧੂ ਦੇ ਮਾਮਾ ਅਤੇ ਚਰਨਜੀਤ ਮੀਮਸਾ ਦੇ ਮਾਸੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਪ੍ਰਸਿੱਧ ਨਾਵਲਕਾਰ ਜਸਵੰਤ ਕੰਵਲ ਨੂੰ ਉਹਨਾਂ ਦੇ 100ਵੇਂ ਜਨਮ ਦਿਨ `ਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ ਗਈ।ਪੰਜਾਬ ਦੀਆਂ ਜੱਥੇਬੰਦੀਆਂ ਵੱਲੋਂ ਨਸ਼ਿਆਂ ਖਿਲਾਫ ਸਪਤਾਹ ਦਾ ਸਮਰਥਨ ਕੀਤਾ ਗਿਆ।
ਕਵੀ ਦਰਬਾਰ ਦੌਰਾਨ ਸੁਖਵਿੰਦਰ ਲੋਟੇ ਨੇ ਗਜ਼ਲ `ਕਬਰ ਬਨਾਉਣਾ ਭਾਵੇਂ ਸਿਵਿਆਂ ਵਿਚ ਜਲਾਉਣਾ, ਮੇਰੇ ਪਿੱਛੋਂ ਹੋਰ ਪਾਖੰਡ ਨਹੀਂ ਕਰਵਾਉਣਾ`, ਪਰਮਜੀਤ ਦਰਦੀ ਨੇ ਗਜ਼ਲ, ਜਗਦੇਵ ਸ਼ਰਮਾਂ ਮੈਨੇਜਰ ਨੇ ਕਵਿਤਾ `ਆਰਥਿਕਤਾ ਦਾ ਸਿਵਾ`, ਮੂਲ ਚੰਦ ਸ਼ਰਮਾ ਨੇ ਗੀਤ, ਗੁਰਜੰਟ ਮੀਮਸਾ ਨੇ ਗੀਤ `ਗੀਤ ਸਵਾ ਵੀ ਦਿੰਦੇ ਨੇ, ਗੀਤ ਜਗਾ ਵੀ ਦਿੰਦੇ ਨੇ`, ਜਗਸੀਰ ਮੂਲੋਵਾਲ ਨੇ ਗੀਤ, ਮਨਿੰਦਰ ਸਿੰਘ ਮੂਲੋਵਾਲ ਨੇ ਲੇਖ `ਹੱਕ-ਹਲਾਲ ਦੀ ਕਮਾਈ`, ਗੁਰਤੇਜ ਮੱਲੂਮਾਜਰਾ ਨੇ ਕਵਿਤਾ, ਕਰਮ ਸਿੰਘ ਜ਼ਖਮੀ ਨੇ ਗਜ਼ਲ `ਬਣ ਜਾਂਦੀ ਹੈ ਲੋੜ-ਲੜਾਈ, ਲੜਨਾ ਸ਼ੌਕ ਨਹੀਂ`, ਸੁਰਜੀਤ ਰਾਜੋਮਾਜਰਾ ਨੇ ਲੇਖ `ਫੁੱਫੜ`, ਕਮਲ ਕੱਕੜਵਾਲ ਨੇ ਨਸ਼ਿਆਂ ਦੇ ਖਿਲਾਫ ਗੀਤ, ਸੁਖਦੇਵ ਸ਼ਰਮਾ ਨੇ ਅੱਜ ਦੇ ਹਾਲਾਤਾਂ ਬਾਰੇ ਵਿਚਾਰ, ਦੇਵੀ ਸਰੂਪ ਮੀਮਸਾ ਨੇ ਕਾਵਿ ਵਿਅੰਗ, ਸੰਜੇ ਲਹਿਰੀ ਨੇ ਗੀਤ `ਕੌਣ ਹੈ ਜੋ ਨਫਰਤਾਂ ਦੇ ਗੀਤ ਗਾਈ ਜਾ ਰਿਹੈ`, ਰਾਜਿੰਦਰ ਰਾਜਨ ਨੇ ਗੀਤ `ਪੁੱਤ ਹੋ ਗਏ ਨਸ਼ੇੜੀ`, ਦਰਦੀ ਚੁੰਘਾਵਾਲਾ ਨੇ ਗੀਤ, ਰਣਜੀਤ ਅਜਾਦ ਕਾਂਝਲਾ ਨੇ ਗੀਤ `ਨਸ਼ਿਆਂ `ਚ ਡੁੱਬਿਆ ਪੰਜਾਬ ਦੇਖ ਲੈ, ਪੱਤੀ-ਪੱਤੀ ਹੋਇਆ ਗੁਲਾਬ ਦੇਖ ਲੈ`, ਸੁਖਦੇਵ ਪੇਂਟਰ ਨੇ ਕਵਿਤਾ, ਜਗਜੀਤ ਸਿੰਘ ਲੱਡਾ ਨੇ ਗੀਤ, ਗੁਰਮੀਤ ਸੋਹੀ ਨੇ ਕਵਿਤਾ, ਅਸ਼ੋਕ ਭੰਡਾਰੀ ਨੇ ਸਭਾ ਪ੍ਰਤੀ ਨੇਕ ਸੁਝਾਅ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਚਰਨਜੀਤ ਮੀਮਸਾ, ਜੀਵਨ ਬੇਦੀ, ਡਾ. ਮਨਿੰਦਰ ਧਾਲੀਵਾਲ, ਧਰਮਪਾਲ ਸਿੰਘ, ਰਾਜਿੰਦਰਜੀਤ ਕਾਲਾਬੂਲਾ, ਚਰਨਜੀਤ ਕੌਰ ਮਾਲੇਰਕੋਟਲਾ, ਰਮੇਸ਼ ਜੈਨ, ਸੁਖਦਿਆਲ ਸ਼ਰਮਾਂ ਅਤੇ ਰਮੇਸ਼ ਕੁਮਾਰ ਨੇ ਉਸਾਰੂ ਸੁਝਾਅ ਪੇਸ਼ ਕੀਤੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply