ਧੂਰੀ, 5 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਏ.ਐਸ ਪਾਸੀ ਹੁਣ ਮਹੀਨੇ ਦੇ ਪਹਿਲੇ ਸ਼ਨੀਵਾਰ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਨ ਲਈ ਰਿਸ਼ੀ ਹਸਪਤਾਲ ਬੱਸ ਸਟੈਂਡ ਰੋਡ ਵਿਖੇ ਆਇਆ ਕਰਨਗੇ। ਡਾ.ਏ.ਐਸ ਪਾਸੀ ਨੇ ਦੱਸਿਆ ਕਿ ਉਹ ਮਈ ਵਿਚ ਮਾਲਵਾ ਪਰਿਵਰਤਨ ਸੋਸਾਇਟੀ ਦੇ ਸੱਦੇ ’ਤੇ ਇੱਕ ਮੁਫ਼ਤ ਚੈੱਕਅਪ ਕੈਂਪ ਲਈ ਇਸ ਇਲਾਕੇ ਵਿਚ ਆਪਣੀਆਂ ਸੇਵਾਵਾਂ ਦੇ ਕੇ ਗਏ ਸਨ ਅਤੇ ਇਸ ਵਾਰ 7 ਜੁਲਾਈ ਨੂੰ ਮੁਫ਼ਤ ਚੈੱਕਅਪ ਕੈਂਪ ਡਾ. ਰਿਸ਼ੀ ਹਸਪਤਾਲ ਵਿਖੇ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੇ ਦੋਵੇਂ ਗੋਡੇ ਬਦਲਾਉਣੇ ਹੋਣ ਤਾਂ ਦਵਾਈਆਂ ਸਮੇਤ 1 ਲੱਖ 59 ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆਉਂਦਾ ਹੈ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media