Tuesday, March 3, 2026

ਟੈਕਸੀ ਸਟੈਂਡ ਰੇਲਵੇ ਰੋਡ ਵਿਖੇ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ

PPN0607201811ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – `ਤੰਦਰੁਸਤ ਪੰਜਾਬ` ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਟ੍ਰੈਫਿਕ ਐਜੂਕੇਸ਼ਨ ਸੈਲ ਪਠਾਨਕੋਟ ਵਲੋਂ ਸਮਾਜਿਕ ਸੰਸਥਾ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਵੱਲੋਂ ਟੈਕਸੀ ਸਟੈਂਡ ਰੇਲਵੇ ਰੋਡ ਪਠਾਨਕੋਟ ਵਿਖੇ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਉੱਚੇਚੇ ਤੌਰ ‘ਤੇ ਟ੍ਰੈਫਿਕ ਐਜੂਕੇਸ਼ਨ ਸੈਲ ਪਠਾਨਕੋਟ ਦੇ ਇੰਚਾਰਜ ਦੇਵ ਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਨੇ ਸ਼ਿਰਕਤ ਕੀਤੀ।ਉਨ੍ਹਾਂ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਅਤੇ ਨਸ਼ੇ ਤਿਆਗਣ ਦੀ ਅਪੀਲ ਕੀਤੀ।ਉਨ੍ਹਾਂ ਨੇ ਰੋਡ ਸਿਗੰਨਲ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਅਤੇ ਟ੍ਰੈਫਿਕ ਨਿਯਮ ਅਪਨਾਉਣ ਦੇ ਮਨੁੱਖੀ ਫਾਇਦੇ ਅਤੇ ਨਾ ਅਪਨਾਉਣ ਦੇ ਨੁਕਸਾਨ ਬਾਰੇ ਦੱਸਿਆ ਗਿਆ।ਇਸ ਮੌਕੇ ਪ੍ਰਧਾਨ ਸ਼ਾਮ ਲਾਲ, ਯੂਥ ਪ੍ਰਧਾਨ ਰੋਡ ਸੇਫਟੀ ਦਵਿੰਦਰ ਸਿੰਘ, ਦੀਪਕ, ਜੋਗਿੰਦਰ, ਰਕੇਸ ਕੁਮਾਰ, ਵਿਜੇ, ਵਿਕੀ, ਮਨੋਹਰ, ਨਰਿੰਦਰ ਨਿੰਦੀ, ਪਰਵਿੰਦਰ, ਨਿਰਮਲਜੀਤ ਹਾਜਰ ਸਨ।  

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply