Saturday, August 9, 2025
Breaking News

`ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਵੱਖ-ਵੱਖ ਸਕੂਲਾਂ ਵਿੱਚ ਨਸ਼ੇ ਖਿਲਾਫ ਸੈਮੀਨਾਰ

ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਕੀਤਾ ਪ੍ਰੇਰਿਤ

PPN0607201810ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਡੇਪੋ ਨੂੰ ਸਮਰਪਿਤ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਸਰਕਾਰੀ ਹਾਈ ਸਕੂਲਾਂ ਅੰਦਰ ਸੈਮੀਨਾਰ ਆਯੋਜਿਤ ਕੀਤੇ ਗਏ।ਅਧਿਆਪਕਾਂ ਵੱਲੋਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਮੋਕੇ ਤੇ ਅਧਿਆਪਕਾਂ ਸਹਿਤ ਬੱਚਿਆਂ ਨੇ ਵੀ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਨਸ਼ੇ ਵਿਰੁਧ ਹੋਰਨਾਂ ਲੋਕਾਂ ਨੂੰ ਵੀ ਜਾਗਰੁਕ ਕਰਨ ਦੇ ਲਈ ਸਹੁੰ ਚੁੱਕੀ।
    ਰਵਿੰਦਰ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਹਾਹੀ ਸਕੂਲ ਭੜੋਲੀ ਕਲਾਂ, ਕੇ.ਐਫ.ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾਂ, ਸਰਕਾਰੀ ਹਾਈ ਸਕੂਲ ਭਟਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਵਿਖੇ ਬੱਚਿਆਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਨਸ਼ਾ ਇੱਕ ਬੀਮਾਰੀ ਬਣ ਕੇ ਨੋਜਵਾਨਾਂ ਨੂੰ ਲੱਗਿਆ ਹੋਇਆ ਹੈ ਅਤੇ ਇਕ ਬੀਮਾਰ ਸਰੀਰ ਕਦੇ ਵੀ ਜਿੰਦਗੀ ਦੀਆਂ ਚਨੋਤੀਆਂ ਨੂੰ ਪੂਰਾ ਨਹੀਂ ਕਰ ਸਕਦਾ।ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ੇ ਤੋਂ ਦੂਰ ਰਿਹ ਕੇ ਹੀ ਅਸੀਂ ਆਪਣੇ ਮਾਤਾ ਪਿਤਾ ਅਤੇ ਅਪਣੇ ਸੁਪਨੇ ਪੂਰੇ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਵਿੱਚ ਫਸੇ ਹੋਏ ਨੋਜਵਾਨਾਂ ਦਾ ਜੀਵਨ ਅਨੁਸਾਸਨ ਹੀਣ ਹੋ ਜਾਂਦਾ ਹੈ ਅਤੇ ਉਹ ਪਤਨ ਵੱਲ ਤੂਰ ਪੈਂਦੇ ਹਨ।ਉਨ੍ਹਾਂ ਕਿਹਾ ਕਿ ਨਸ਼ਾ ਹੀ ਅਪਰਾਧ ਨੂੰ ਜਨਮ ਦਿੰਦਾ ਹੈ ਅਤੇ ਵਿਅਕਤੀ ਨਸ਼ੇ ਦਾ ਆਦਿ ਹੋ ਕੇ ਅਪਣੀ ਜਿੰਦਗੀ ਦੇ ਨਾਲ ਨਾਲ ਰਿਸਤੇ ਅਤੇ ਪਰਿਵਾਰ ਨੂੰ ਤਬਾਹ ਕਰ ਲੈਂਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਕੂਝ ਬਣਨ ਦੇ ਲਈ ਹੁੰਦਾ ਹੈ ਪੜ ਕੇ ਇੱਕ ਮਹਾਨ ਵਿਅਕਤੀ ਬਣਨ ਦੇ ਲਈ ਹੁੰਦਾ ਹੈ।ਨਸ਼ੇ ਦੀ ਲਤ ਲੱਗਣ ਨਾਲ ਵਿਅਕਤੀ ਪੜਾਈ ਤੋਂ ਕੋਹਾਂ ਮੀਲ ਦੂਰ ਹੋ ਜਾਂਦਾ ਹੈ।
ਇਸ ਮੋਕੇ ਤੇ ਬੱਚਿਆਂ ਨੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੁਕ ਕਰਨ ਦੇ ਅਤੇ ਖੁਦ ਨਸ਼ੇ ਤੋਂ ਦੂਰ ਰਹਿਣ ਦੇ ਲਈ ਸਹੁੰ ਵੀ ਚੁੱਕੀ।ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਹੁੰ ਚੁੱਕ ਕੇ ਇਹ ਨਿਸਚੇ ਕੀਤਾ ਕਿ ਉਹ ਜਿੰਦਗੀ ਵਿੱਚ ਨਸ਼ੇ ਤੋਂ ਦੂਰ ਰਹਿਣਗੇ।ਉਨ੍ਹਾਂ ਦੱਸਿਆ ਕਿ ਬੱਚਿਆਂ ਵੱਲੋਂ ਨਸ਼ੇ ਦੇ ਖਿਲਾਫ ਅਪਣੇ ਵਿਚਾਰ ਵੀ ਪੇਸ ਕੀਤੇ ਗਏ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆੳ ਅਸੀਂ ਸਾਰੇ ਮਿਲ ਕੇ ਪੰਜਾਬ ਸਰਕਾਰ ਦੀ ਸੋਚ ਦੇ ਅਨੁਸਾਰ ਇਕ ਤੰਦਰੁਸਤ ਪੰਜਾਬ ਦੀ ਸਿਰਜਨਾ ਕਰੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ।

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply