ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ੱਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਪਿਛਲੇ ਦਿਨਾਂ ਦੋਰਾਨ ਭਾਰੀ ਸਫਲਤਾ ਹੱਥ ਲੱਗੀ ਹੈ।ਵਿਭਾਗ ਦੇ ਅਣਥੱਕ ਉਪਰਾਲਿਆਂ ਸਦਕਾ ਜਿਲ੍ਹਾ ਪਠਾਨਕੋਟ ਦੇ ਇਕ ਪਰਿਵਾਰ ਨੂੰ ਉਨ੍ਹਾਂ ਦਾ ਗੁਮ ਹੋਇਆ ਬੇਟਾ ਕਰੀਬ 6 ਸਾਲ ਬਾਅਦ ਅਪਣੇ ਪਰਿਵਾਰ ਨਾਲ ਮਿਲਿਆ ਹੈ। ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪਠਾਨਕੋਟ ਊਸਾ ਨੇ ਦੱਸਿਆ ਕਿ ਸਾਲ 2017 ਦੋਰਾਨ ਉਨ੍ਹਾਂ ਨੂੰ ਹਨੁਮਾਨ ਗੜ (ਰਾਜਸਥਾਨ) ਤੋਂ ਬਾਲ ਸੁਰੱਖਿਆ ਅਧਿਕਾਰੀ ਹਨੁਮਾਨਗੜ੍ਹ ਵੱਲੋਂ ਅਪਣਾ ਨਾਮ ਸੂਰਜ ਦੱਸਦਾ 10-11 ਸਾਲ ਦਾ ਇਹ ਬੱਚਾ ਉਨ੍ਹਾਂ ਨੂੰ ਸਪੁੱਰਦ ਕੀਤਾ ਗਿਆ ਸੀ।
ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਾਫੀ ਉਪਰਾਲਿਆਂ ਬਾਅਦ ਜਦ ਬੱਚੇ ਦੇ ਮਾਪਿਆਂ ਦਾ ਕੋਈ ਵੀ ਪਤਾ ਨਾ ਲੱਗਾ ਤਾ ਬੱਚੇ ਨੂੰ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਭੇਜਿਆ ਦਿੱਤਾ ਗਿਆ।ਪਿਛਲੇ ਦਿਨ੍ਹਾਂ ਦੋਰਾਨ ਵਿਭਾਗੀ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਇਹ ਸਾਰਾ ਮਾਮਲਾ ਸਮਾਚਾਰ ਪੱਤਰਾਂ ਵਿੱਚ ਪ੍ਰਕਾਸਿਤ ਕੀਤਾ ਗਿਆ।ਜਿਸ ਦੋਰਾਨ ਉਨ੍ਹਾਂ ਨੂੰ ਇਕ ਪੰਜਾਬੀ ਅਖਬਾਰ ਜਿਲ੍ਹਾ ਇੰਚਾਰਜ ਗੁਰਵਿੰਦਰ ਸਿੰਘ ਚਾਵਲਾ ਦਾ ਫੋਨ ਆਇਆ ਕਿ ਉਹ ਬੱਚੇ ਨੂੰ ਜਾਣਦੇ ਹਨ ਅਤੇ ਉਸ ਬੱਚੇ ਦੀ ਮਾਂ ਰਾਜ ਰਾਣੀ ਜੋ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਤਾ ਰਾਜ ਰਾਣੀ ਨੂੰ ਜਿਲ੍ਹਾ ਬਾਲ ਸੁਰੱਖਿਆ ਦਫਤਰ ਪਠਾਨਕੋਟ ਵਿਖੇ ਬੁਲਾਇਆ ਗਿਆ ਅਤੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਊਸਾ ਨੇ ਦੱਸਿਆ ਕਿ ਬੱਚੇ ਦੀ ਮਾਤਾ ਵੱਲੋਂ ਦਿੱਤੀ ਜਾਣਕਾਰੀ ਬੱਚੇ ਦੀ ਜਾਣਕਾਰੀ ਨਾਲ ਮਿਲਦੀ ਹੈ ਅਤੇ ਅੱਜ ਵਿਭਾਗੀ ਕਾਰਵਾਈ ਤੋਂ ਬਾਅਦ ਬੱਚੇ ਸੂਰਜ ਪੁੱਤਰ ਬੰਸੀ ਲਾਲ ਨੂੰ ਜਿਲ੍ਹਾ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਦੀ ਮਾਤਾ ਰਾਜ ਰਾਣੀ ਨੂੰ ਸੌਂਪ ਦਿੱਤਾ ਗਿਆ।ਰਾਜ ਰਾਣੀ ਅਤੇ ਹੋਰ ਲੋਕਾਂ ਨੇ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਅਖਬਾਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਉਪਰਾਲਿਆਂ ਸਦਕਾ ਹੀ ਉਸ ਦਾ ਬੱਚਾ 6 ਸਾਲ ਬਾਅਦ ਉਨ੍ਹਾਂ ਨੂੰ ਮਿਲ ਸਕਿਆ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media