
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਰਾਮ ਤੀਰਥ ਬਾਰਡਰ ਸੁਰਖਿਆ ਬਲ 17 ਬਟਾਲੀਅਨ ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਚੌਂਕੀ ਰੀਅਰ ਕੱਕੜ ਦੇ ਇਲਾਕੇ ਵਿੱਚੋਂ ਤਸਕਰੀ ਲਈ ਛੁਪਾਉਣ ਦਾ ਸ਼ੱਕ ਹੋਇਆ।ਸਵਰੂਪ ਸ਼ਾਹਾ ਕਮਾਂਡ ਅਧਿਕਾਰੀ 17 ਬਟਾਲੀਅਨ ਨੇ ਦੱਸਿਆ ਕਿ ਐਨ.ਸੀ.ਬੀ ਅੰਮ੍ਰਿਤਸਰ ਤੋਂ ਸੂਹ ਮਿਲੀ ਕਿ ਇਲਾਕੇ ਵਿੱਚ ਤਸਕਰਾਂ ਵੱਲੋਂ ਕੁੱਝ ਛੁਪਾਇਆ ਗਿਆ।ਜਿਸ ਤਹਿਤ 10 ਜੁਲਾਈ ਨੂੰ ਸ਼ਾਮ 6 ਵਜੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ।ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਸ਼ੱਕ ਵਾਲੇ ਸਥਾਨਾਂ ਤੋਂ ਲੋਹੇ ਦੀਆਂ ਦੋ ਵੌਕੋਰ ਪੱਟੀਆਂ ਮਿਲੀਆਂ ਜੋ ਚਾਰੇ ਪਾਸਿਓ ਬੰਦ ਹੋਣ ਕਾਰਨ ਟਰੈਕਟਰ ਦੇ ਹਾਈਡਰੋਲਿਕ ਪਟੇ ਦੀ ਤਰ੍ਹਾਂ ਦਿਸਦੀਆਂ ਸਨ।ਇਹ ਪੱਟੀਆਂ ਸੁਰੱਖਿਆ ਬਲਾਂ ਵੱਲੋਂ ਆਪਣੇ ਕਬਜੇ ਵਿੱਚ ਲੈ ਲਈਆਂ ਗਈਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਪੱਟੀਆਂ ਨੂੰ ਰੀਅਰ ਚੌਂਕੀ ਕੱਕੜ ਲਿਆ ਕਿ ਕੱਟਣ ਤੇ 2.410 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਉਨ੍ਹਾਂ ਕਿਹਾ ਕਿ ਤਸਕਰਾਂ ਨੇ ਇਹ ਹੈਰੋਇਨ ਤਾਰਬੰਦੀ ਤੋਂ ਅੱਗੇ ਛੁਪਾਈ ਹੋਈ ਸੀ, ਜਿਸ ਨੂੰ ਮੌਕੇ ਦੀ ਫਿਰਾਕ ਵਿੱਚ ਭਾਰਤ ਲਿਆਉਣਾ ਚਾਹੁੰਦੇ ਸਨ।ਉਨ੍ਹਾਂ ਕਿਹਾ ਕਿ ਤਸਕਰਾਂ ਦੀ ਇਹ ਕਾਰਵਾਈ ਨੂੰ ਬਾਰਡਰ ਸੁਰੱਖਿਆ ਬਲਾਂ ਬੜੀ ਹੁਸ਼ਿਆਰੀ ਨਾਲ ਨੇ ਨਾਕਾਮ ਕਰ ਦਿੱਤਾ।
Punjab Post Daily Online Newspaper & Print Media