Tuesday, March 31, 2026

ਨਸ਼ਾ ਮੁਕਤੀ ਲਈ ਖੋਲਣੇ ਚਾਹੀਦੇ ਹਨ ਖੇਡ ਕਲੱਬ – ਪੁਲਿਸ ਕਮਿਸ਼ਨਰ

PPN1107201809ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨਸ਼ੇ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਆਮ ਪਬਲਿਕ ਦੇ ਸਹਿਯੋਗ ਲਈ ਅਤੇ ਨਸ਼ੇ ਦੇ ਬੁਰੇ ਪ੍ਰਭਾਵਾ ਬਾਰੇ ਆਮ ਪਬਲਿਕ ਨੂੰ ਜਾਣੂ ਕਰਵਾਉਂਣ ਲਈ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਸ੍ਰੀ ਐਸ.ਐਸ ਸ੍ਰੀਵਾਸਤਵ, ਆਈ.ਪੀ.ਐਸ ਵਲੋਂ ਆਰਜ਼ੀ ਥਾਣਾ ਕੋਟ ਖਾਸਲਾ ਦੇ ਏਰੀਏ ਵਿੱਚ ਇਲਾਕਾ ਵਾਸੀਆ ਅਤੇ ਕੌਸਲਰ ਸਾਹਿਬਾਨਾ ਨਾਲ ਮੀਟਿੰਗ ਕਰਕੇ ਵਿਚਾਰ ਵਿਟਾਦਰਾ ਕੀਤਾ ਗਿਆ।ਕਮਿਸ਼ਨਰ ਪੁਲਿਸ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾ ਦੇ ਖਿਲਾਫ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ, ਇਸ ਵਿੱਚ ਆਮ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਨਸ਼ੇ ਵਰਗੀ ਲਾਨਤ ਨੂੰ ਸਮਾਜ ਵਿੱਚੋ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।ਨੌਜਵਾਨਾਂ ਨੂੰ ਕਸਰਤ ਅਤੇ ਖੇਡਾ ਨਾਲ ਜੋੜਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਇਲਾਕਾ ਵਿੱਚ ਖੇਡਾ ਦੇ ਕਲੱਬ ਖੋਲਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਦਾ ਰੁਝਾਨ ਖੇਡਾਂ ਪ੍ਰਤੀ ਵਧੇ ਤੇ ਉਹ ਨਸ਼ੇ ਵਰਗੀ ਲਾਹਨਤ ਦਾ ਸ਼ਿਕਾਰ ਨਾ ਹੋ ਸਕਣ। ਨਸ਼ੇ ਦੇ ਸ਼ਿਕਾਰ ਵਿਅਕਤੀ ਨੂੰ ਨਿਕਾਰਨਾ ਨਹੀ ਚਾਹੀਦਾ ਸਗੋਂ ਉਸ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਨਸ਼ੇ ਦੇ ਸੌਦਾਗਰਾਂ  ਬਾਰੇ ਅਗਰ ਕੋਈ ਸੂਚਨਾ ਮਿਲਦੀ ਹੈ ਜਾਂ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਬਿਨਾਂ ਕਿਸੇ ਡਰ ਪੁਲਿਸ ਨੂੰ ਦਿੱਤੀ ਜਾਵੇ।ਪੁਲਿਸ ਵਲੋਂ ਸੂਚਨਾ ਦੇਣ ਵਾਲੇ ਦਾ ਨਾਮ ਪੁਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਦਿੱਤੀ ਗਈ ਸੂਚਨਾ ਦੇ ਅਧਾਰ `ਤੇ ਫੋਰਨ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੀਟਿੰਗ ਵਿੱਚ ਲਖਬੀਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਜਗਜੀਤ ਸਿੰਘ ਵਾਲੀਆ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਨਰਿੰਦਰ ਸਿੰਘ,ਪੀ.ਪੀ.ਐਸ, ਏ.ਸੀ.ਪੀ ਕੇਂਦਰੀ, ਮੁੱਖ ਅਫ਼ਸਰ ਥਾਣਾ ਕੋਟ ਖਾਲਸਾ ਇੰਸ: ਹਰਜਿੰਦਰ ਕੁਮਾਰ ਅਤੇ ਇਲਾਕਾ ਕੋਟ ਖਾਲਸਾ ਦੇ ਵਸਨੀਕ ਅਤੇ ਕੌਸਲਰ ਹਾਜ਼ਰ ਸਨ।
    ਇਸੇ ਤਰ੍ਹਾਂ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡੀ.ਸੀ.ਪੀ ਅੰਮ੍ਰਿਤਸਰ ਅਤੇ ਅਜ਼ਾਦ ਦਵਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਦੱਖਣੀ ਅੰਮ੍ਰਿਤਸਰ ਵਲੋਂ ਥਾਣਾ ਸੀ-ਡਵੀਜ਼ਨ ਦੇ ਏਰੀਏ ਸ਼ਰਮਾ ਕਾਲੋਨੀ ਵਿਖੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਲਾਕਾ ਵਾਸੀਆਂ ਦੇ ਸਹਿਯੋਗ ਲਈ ਅਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਗਈ।
    ਇਸ ਤੋਂ ਇਲਾਵਾ ਜਗਮੋਹਨ ਸਿੰਘ,ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਅਤੇ ਕੋਟ-ਖਾਲਸਾ ਦੇ ਏਰੀਆਂ ਗੁਰੂ ਨਾਨਕਪੁਰਾ ਅਤੇ ਵਰਿਆਮ ਸਿੰਘ ਕਲੋਨੀ ਵਿੱਖੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਲਾਕਾ ਵਾਸੀਆਂ ਦੇ ਸਹਿਯੋਗ ਅਤੇ ਨਸੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂ ਕਰਨ ਲਈ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ ਗਈ।

 

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply