ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਔਰਤਾਂ `ਤੇ ਹੋ ਰਹੇ ਅਤਿਆਚਾਰ ਜਿਵੇਂ ਕਿ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਅਤੇ ਤੇਜਾਬੀ ਹਮਲੇ ਨੂੰ ਰੋਕਣ ਲਈ ਅੱਜ ਸਥਾਨਕ ਬੱਚਤ ਭਵਨ ਵਿਖੇ ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਸਮੂਹ ਇੰਚਾਰਜ ਵੂਮੈਨ ਸੈਲ, ਇੰਚਾਰਜ ਐਨ.ਆਰ.ਆਈ ਅਤੇ ਸਮੂਹ ਪੋ੍ਰਗਰਾਮ ਅਫਸਰਾਂ ਨਾਲ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਨ੍ਹਾਂ ਨੇ ਜਿਲ੍ਹਿਆਂ ਦੇ ਨੋਡਲ ਪੁਲਿਸ ਅਫਸਰਾਂ ਪਾਸੋਂ ਪਿਛਲੇ ਦੋ ਸਾਲਾਂ ਦੌਰਾਨ ਹੋਏ ਔਰਤਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਮੀਟਿੰਗ ਦੋਰਾਨ ਉਨ੍ਹਾਂ ਨੇ ਹਾਜ਼ਰ ਸਮੂਹ ਪੁਲਿਸ ਅਫਸਰਾਂ, ਜਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਪਾਸ ਘਰੇਲੂ ਹਿੰਸਾ ਜਾਂ ਤਲਾਕ ਸਬੰਧੀ ਕੋਈ ਕੇਸ ਆੳਂੁਦੇ ਹਨ ਤਾਂ ਉਹ ਐਫ.ਆਈ.ਆਰ ਦਰਜ ਕਰਨ ਤੋਂ ਪਹਿਲਾਂ ਕੌਂਸਲਿੰਗ ਰਾਹੀਂ ਦੋਹਾਂ ਪਾਰਟੀਆਂ ਵਿੱਚ ਸਮਝੌਤਾ ਕਰਵਾਇਆ ਜਾਵੇ ਤਾਂ ਜੋ ਤਲਾਕ ਵਰਗੀ ਬੁਰੀ ਪ੍ਰਥਾ ਨੂੰ ਰੋਕਿਆ ਜਾ ਸਕੇ।ਉਨ੍ਹਾਂ ਨੇ ਪੁਲਿਸ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਔਰਤਾਂ ਤੇ ਹਿੰਸਾ ਪ੍ਰਤੀ ਜਿਹੜੀ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਉਸ ਦੇ ਤੁਰੰਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਨੇ ਸਮੂਹ ਪੁਲਿਸ ਅਫਸਰਾਂ ਨੂੰ ਇਹ ਵੀ ਕਿਹਾ ਕਿ ਉਹ ਸਾਰੇ ਵੂਮੈਨ ਸੈਲਾਂ ਵਿੱਚ ਆਉਂਦੇ 15 ਦਿਨਾਂ ਵਿੱਚ ਵੈਲਫੇਅਰ ਕਮੇਟੀਆਂ ਦਾ ਗਠਨ ਕਰਨ ਜਿੰਨਾਂ ਵਿੱਚ ਰਿਟਾਇਰਡ ਪ੍ਰਿੰਸੀਪਲ ਕਰਨਲ ਐਡਵੋਕੇਟ, ਰਿਟਾ: ਡੀ.ਐਸ.ਪੀ ਅਤੇ ਐਨ.ਜੀ.ਓ ਦੇ ਮੈਂਬਰ ਸ਼ਾਮਲ ਕੀਤੇ ਜਾਣ।ਉਨ੍ਹਾਂ ਕਿਹਾ ਕਿ ਇਹ ਕਮੇਟੀ ਹਰ ਸਾਲ ਬਲਦੀ ਰਹਿਣੀ ਚਾਹੀਦੀ ਹ,ੈ ਤਾਂ ਜੋ ਨਵੇਂ ਲੋਕ ਇਸ ਵਿੱਚ ਸ਼ਾਮਲ ਹੋ ਸਕਣ।
ਚੇਅਰਪਰਸਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਕੇਸ ਵਿੱਚ ਰਾਜਨੀਤਕ ਦਬਾਅ ਤੋਂ ਬਿਨਾਂ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਜਿਹੜਾ ਕੇਸ ਤੁਹਾਨੂੰ ਮੁਸ਼ਕਲ ਲੱਗਦਾ ਉਸ ਕੇਸ ਨੂੰ ਮਹਿਲਾ ਆਯੋਗ ਪਾਸ ਭੇਜਿਆ ਜਾਵੇ।ਉਨ੍ਹਾਂ ਨੇ ਸੀ.ਡੀ.ਪੀ.ਓਜ਼ ਨੂੰ ਕਿਹਾ ਕਿ ਉਹ ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਜਿਆਦਾ ਤੋੋਂ ਜਿਆਦਾ ਸੈਮੀਨਾਰ ਲਗਾਉਣ।
ਇਸ ਮੀਟਿੰਗ ਵਿੱਚ ਗੌਰਵ ਤੁਰਾ, ਏ.ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ, ਵਰੁਣ ਸ਼ਰਮਾ ਐਸ.ਪੀ ਹੈਡਕੁਆਟਰ ਬਟਾਲਾ, ਗੁਰਨਾਮ ਸਿੰਘ ਐਸ.ਪੀ ਹੈਡਕੁਆਟਰ ਤਰਨਤਾਰਨ, ਵਰਿੰਦਰ ਸਿੰਘ ਐਸ.ਪੀ ਹੈਡਕੁਆਟਰ ਗੁਰਦਾਸਪੁਰ, ਵਿਜੈ ਕੁਮਾਰ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ, ਗੁਲਬਹਾਰ ਸਿੰਘ ਅੰਮ੍ਰਿਤਸਰ, ਕੁਲਦੀਪ ਸਿੰਘ ਹੁਸ਼ਿਆਰਪੁਰ, ਨਰਿੰਦਰ ਸਿੰਘ ਜਲੰਧਰ ਸਾਰੇ ਪੋ੍ਰਗਰਾਮ ਅਫਸਰਾਂ ਤੋਂ ਇਲਾਵਾ ਸਾਰੇ ਜਿਲ੍ਹਿਆਂ ਦੇ ਸੀ.ਡੀ.ਪੀ.ਓ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media