Monday, March 30, 2026

ਪ੍ਰੋਗਰਾਮ ਡੇਪੋ ਅਧੀਨ ਸਿਵਲ ਏਅਰ ਪੋਰਟ `ਤੇ ਲਗਾਇਆ ਸੈਮੀਨਾਰ

PPN1207201804ਪਠਾਨਕੋਟ, 12 ਜੂਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਪ੍ਰੋਗਰਾਮ ਡੇਪੋ ਅਧੀਨ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸਿਵਲ ਏਅਰ ਪੋਰਟ ਪਠਾਨਕੋਟ ਤੇ ਜਿਲ੍ਹਾ ਪ੍ਰਸਾਸਨ ਅਤੇ ਸਿਵਲ ਹਸਪਤਾਲ  ਦੇ ਸਹਿਯੋਗ ਨਸ਼ੇ ਖਿਲਾਫ ਜਾਗਰੂਕ ਕਰਨ ਦੇ ਲਈ ਇੱਕ ਸੈਮੀਨਾਰ ਲਗਾਇਆ ਗਿਆ।ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ-ਕਮ-ਡੇਪੋ ਜਿਲ੍ਹਾ ਨੋਡਲ ਅਫਸਰ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਡਾ. ਸੋਨੀਆ ਮਿਸ਼ਰਾ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਤੇ ਅਧਿਕਾਰੀ ਵੀ ਹਾਜ਼ਰ ਸਨ।ਸਿਵਲ ਹਸਪਤਾਲ ਵਿਖੇ ਚਲਾਏ ਜਾ ਰਹੇ ਓ.ਓ.ਏ.ਟੀ ਸੈਂਟਰ  ਵੱਲੋਂ ਨਸ਼ੇ ਦੇ ਖਿਲਾਫ ਜਾਗਰੁਕ ਕਰਨ ਲਈ ਇਕ ਪ੍ਰਦਰਸ਼ਨੀ ਵੀ ਲਗਾਈ ਗਈ।ਡਾ. ਸੋਨੀਆ ਮਿਸਰਾ ਵੱਲੋਂ ਬਾਹਰ ਤੋਂ ਪਠਾਨਕੋਟ ਆਉਂਣ ਵਾਲੇ ਯਾਤਰੀਆਂ ਨੂੰ ਪ੍ਰਦਰਸ਼ਨੀ ਦਿਖਾਉਂਦਿਆਂ ਹੋਇਆ ਨਸ਼ੇ ਦੇ ਬੂਰੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਨਸ਼ਾ ਜੋ ਕਿ ਇਕ ਬੀਮਾਰੀ ਦੀ ਤਰ੍ਹਾਂ ਅੱਜ ਦੀ ਪੀੜੀ ਨੂੰ ਖਾ ਰਿਹਾ ਹੈ ਅਤੇ ਪੰਜਾਬ ਦੇ ਡੇਪੋ ਪ੍ਰੋਗਰਾਮ ਅਧੀਨ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਵਿਭਾਗ ਵੱਲੋਂ ਡੇਪੋ ਮੂਹਿੰਮ ਜਿਲ੍ਹਾ ਪਠਾਨਕੋਟ ਅੰਦਰ ਵੀ ਚਲਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰੋਂ ਨਸ਼ਾ ਪੂਰੀ ਤਰ੍ਹਾ ਖਤਮ ਕਰਨ ਦੇ ਲਈ ਜਿਲ੍ਹਿਆਂ ਅੰਦਰ ਬਣਾਏ ਗਏ ਡੇਪੋ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦਾ ਸਹਿਯੋਗ ਹੋਣਾ ਬਹੁਤ ਹੀ ਜਿਆਦਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਬੱਚਾ ਸਭ ਤੋਂ ਜਿਆਦਾ ਸਮਾਂ ਅਪਣੇ ਮਾਤਾ ਪਿਤਾ ਨਾਲ ਜਾਂ ਅਪਣੇ ਘਰ ਅੰਦਰ ਗੁਜਾਰਦਾ ਹੈ ਅਤੇ ਇਹ ਮਾਤਾ ਪਿਤਾ ਦਾ ਫਰਜ ਬਣਦਾ ਹੈ ਕਿ ਅਗਰ ਉਨ੍ਹਾਂ ਦਾ ਬੱਚਾ ਕਿਸੇ ਗਲਤ ਸੰਗਤ ਵਿੱਚ ਫਸ ਕੇ ਨਸ਼ੇ ਦੀ ਰਾਹ ਤੇ ਚਲ ਰਿਹਾ ਹੈ ਤਾਂ ਉਹ ਉਸ ਨੂੰ ਜਾਗਰੁਕ ਕਰਨ ਅਤੇ ਜਿਲ੍ਹੇ ਅੰਦਰ ਚਲਾਏ ਜਾ ਰਹੇ ਓ.ਓ.ਏ.ਟੀ ਸੈਂਟਰ ਨਾਲ ਸੰਪਰਕ ਕਰ ਕੇ ਅਤੇ ਇਲਾਜ ਕਰਵਾ ਕੇ ਨਸ਼ੇ ਜਿਹੀ ਬੀਮਾਰੀ ਤੋਂ ਬੱਚੇ ਨੂੰ ਅਜਾਦ ਕੀਤਾ ਜਾਵੇ।
    ਇਸ ਮੋਕੇ ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਬਣਾਏ ਗਏ ਡੇਪੋ ਹਰ ਰੋਜ ਕਿਸੇ ਨਾ ਕਿਸੇ ਪਿੰਡ ਅੰਦਰ ਸੈਮੀਨਾਰ ਲਗਾ ਕੇ ਨੋਜਵਾਨਾਂ ਅਤੇ ਹੋਰ ਲੋਕਾਂ ਨੂੰ ਨਸ਼ੇ ਜਿਹੀ ਬੀਮਾਰੀ ਤੋਂ ਦੂਰ ਰਹਿਣ ਦੇ ਲਈ ਜਾਗਰੁਕ ਕਰ ਰਹੇ ਹਨ।ਉਨ੍ਹਾ ਕਿਹਾ ਕਿ ਆਓ ਅਸੀਂ ਵੀ ਜਿਲ੍ਹੇ ਅੰਦਰ ਡੇਪੋ ਦੇ ਤੋਰ ਤੇ ਅਪਣੀ ਰਜਿਸਟ੍ਰੇਸ਼ਨ ਕਰ ਕੇ ਇਸ ਮੁਹਿੰਮ ਅੰਦਰ ਭਾਗੀ ਬਣੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਸਪਨੇ ਨੂੰ ਸਾਕਾਰ ਕਰੀਏ।

 

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply