ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਿਲਾ ਬਠਿੰਡਾ ਦੇ ਸੰਗਤ ਮੰਡੀ ਅੰਦਰ ਪੈਦੈ ਪਿੰਡ ਕੋਟਗੁਰੂ ਅੰਦਰ ਬਣੇ ਇੱਕ ਗੁਰਦੁਆਰਾ ਬਾਬਾ
ਜੀਵਨ ਸਿੰਘ ਸਾਹਿਬ ਵਿਖੇ ਬੀਤੀ ਰਾਤ ਸੱਚਖੰਡ ਨਿਵਾਸ ਨੂੰ ਅੱਗ ਲੱਗ ਗਈ ਜਿਸ ਕਾਰਨ ਅੰਦਰ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਦਾ ਸੇਕ ਲੱਗ ਗਿਆ।ਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਪਿੰਡ ਵਾਸੀ ਮੋਕੇ ਤੇ ਪੁੱਜੀ ਤੇ ਇਸਦੀ ਸੂਚਨਾ ਥਾਣਾ ਸੰਗਤ ਮੰਡੀ ਦਿੱਤੀ।ਬੇਅਦਬੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਬਠਿੰਡਾ ਪੁਲਿਸ ਪ੍ਰਸਾਸ਼ਨ ਤੋ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟ ਗੁਰੂ ਕੇ ਵਿਖੇ ਬਣੇ ਗੁਰਦੁਆਰਾ ਸਾਹਿਬ ਅੰਦਰ ਸੀ.ਸੀ.ਟੀ.ਵੀ ਕੈਮਰੇ ਵੀ ਲੱਗੇ ਹੋਏ ਹਨ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੋਨੀ ਸਚੱਖਡ ਨਿਵਾਸ ਦੇ ਕਮਰੇ ਦੀ ਚਾਬੀ ਨਾਲ ਲੈ ਗਿਆ ਸੀ, ਪਰ ਜਦੋਂ ਅੱਗ ਦੀ ਘਟਨਾ ਵਾਪਰੀ ਤਾਂ ਇਹ ਚਾਬੀ ਕਮਰੇ ਦੇ ਬਾਹਰ ਪਈ ਸੀ ਜੋ ਕਿ ਕਈ ਸੰਕੇ ਪੈਦਾ ਕਰਦੀ ਹੈ।ਤਖਤ ਸ੍ਰੀ ਦਮਦਮਾ ਸਾਹਿਬ ਤੋ ਪੁੱਜੇ ਪੰਜ ਪਿਆਰਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਪਏ ਸਰੂਪ ਸਾਹਿਬ ਸਤਿਕਾਰ ਸਾਹਿਤ ਦੂਜੇ ਗੁਰਦੁਆਰਾ ਸਾਹਿਬ ਪੁੰਹਚਾਏ।
ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਇੱਕ ਸੋਚੀ ਸਮਝੀ ਸਾਜਿਸ਼ ਹੈ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਬਠਿੰਡਾ ਪੁਲਿਸ ਪ੍ਰਸਾਸ਼ਨ ਇਸ ਘਟਨਾ ਪ੍ਰਤੀ ਸਖਤੀ ਨਾਲ ਕੰਮ ਕਰੇ ਤਾਂ ਹੀ ਅਸਲ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।ਇਸ ਸੰਬਧੀ ਜਦੋਂ ਥਾਣਾ ਸੰਗਤ ਮੰਡੀ ਦੇ ਇੰਚਾਰਜ ਇੰਸਪੈਕਟਰ ਗੁਰਬਖ਼ਸੀਸ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਇਸ ਘਟਨਾ ਦੀ ਹਰ ਪਹਿਲੂ ਤੋ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media