Tuesday, September 15, 2026

ਕੈਮਿਸਟਾਂ ਵਲੋਂ ਵੇਚੀਆਂ ਜਾਣ ਵਾਲੀਆਂ ਸਰਿੰਜਾਂ ਦਾ ਰਿਕਾਰਡ ਰੱਖਣ ਦੇ ਹੁਕਮ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ 5 ਜੁਲਾਈ 2018 ਨੂੰ ਧਾਰਾ 144 Drugsਅਧੀਨ ਬਿਨ੍ਹਾਂ ਡਾਕਟਰੀ ਪਰਚੀ ਦੇ ਸਰਿੰਜਾਂ ਵੇਚਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਸਨ, ਪ੍ਰੰਤੂ ਡਰੱਗ ਅਤੇ ਕਾਸਮੈਟਿਕ ਐਕਟ 1940 ਅਤੇ ਰੂਲਜ਼ 1945 ਦੇ ਤਹਿਤ ਬਣੇ ਨਿਯਮਾਂ ਅਨੁਸਾਰ ਪ੍ਰਚੂਨ ਅਤੇ ਥੋਕ (ਮੈਡੀਕਲ ਸਟੋਰ) ਵਲੋਂ ਰਿਕਾਰਡ ਮੇਨਟੇਂਨ ਕਰਨ ਲਈ ਪਹਿਲਾਂ ਹੀ ਉਪਬੰਦ ਹਨ।ਇਸ ਲਈ ਸਰਿੰਜਾਂ ਅਤੇ ਸੂਈਆਂ ਦੇ ਨਿਯਮਾਂ ਅਨੁਸਾਰ ਮੈਡੀਕਲ ਸਟੋਰਾਂ ਵਲੋਂ ਇਸ ਸਬੰਧੀ ਰਿਕਾਰਡ ਰੱਖਣਾ ਜ਼ਰੂਰੀ ਹੈੇ। ਜਿਸ ਲਈ ਸਿਵਲ ਸਰਜਨ ਬਠਿੰਡਾ ਨਿਯਮਾਂ ਅਨੁਸਾਰ ਬਣਦੇ ਉਪਰਾਲੇ ਕਰਨਗੇ।ਉਕਤ ਨੂੰ ਮੁੱਖ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਵਲੋਂ ਪਿੱਠ ਅੰਕਣ 18327-18427/ਫਸ ਮਿਤੀ 5-07-2018 ਰਾਹੀਂ ਫੌਜਦਾਰੀ ਜਾਬਤਾ ਸੰਘਤਾ 1973 (ਐਕਟ ਨੰਬਰ 2 ਆਫ 1974) ਦੀ ਧਾਰਾ 144 ਅਧੀਨ ਇਸ ਮੁੱਦੇ ਸਬੰਧੀ ਜਾਰੀ ਹੁਕਮ ਵਾਪਿਸ ਲਏ ਜਾਂਦੇ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply