ਧੂਰੀ, 13 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਨੇ ਕਿਹਾ ਹੈ ਕਿ ਪੰਜਾਬ ਵਿਚ ਚਿੱਟੇ
ਦੀ ਵੱਧ ਰਹੀ ਭਰਮਾਰ ਲਈ ਅਕਾਲੀ ਅਤੇ ਕਾਂਗਰਸ ਜਿੰਮੇਵਾਰ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਤਰੋਂ ਨੇ ਕਿਹਾ ਕਿ ਇੰਨਾਂ ਦੋਨਾਂ ਪਾਰਟੀਆਂ ਨੇ ਅੰਦਰਖਾਤੇ ਸਮਝੌਤੇ ਕੀਤੇ ਹੋਏ ਹਨ ਤਾਂ ਕਿ ਪੰਜਾਬ ਦੀ ਜਨਤਾ ਨੂੰ ਨਸ਼ੇ ਦੀ ਲੱਤ ਆਦਤ ਲਾ ਕੇ ਮੂਰਖ ਬਣਾ ਕੇ ਵੋਟਾਂ ਲਈਆਂ ਜਾਣ।ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੇ ਰਾਜ ਵਿਚ ਨਸ਼ੇ ਦੇ ਖਿਲਾਫ ਕਾਂਗਰਸ ਧਰਨੇ ਲਗਾ ਰਹੀ ਸੀ ਅਤੇ ਹੁਣ ਕਾਂਗਰਸ ਦੇ ਰਾਜ ਵਿਚ ਅਕਾਲੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਪਰੰਤੂ ਪੰਜਾਬ ਵਿਚ ਨਸ਼ੇ ਲਿਆਉਣ ਵਾਲੀ ਸਿਰਫ ਇਹ ਦੋਨੋਂ ਪਾਰਟੀਆਂ ਹੀ ਹਨ।ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦਿਆਂ ਕਿਹਾ ਕਿ ਕੈਪਟਨ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਗਿਆ ਪਰੰਤੂ ਆਮ ਆਦਮੀ ਪਾਰਟੀ ਹਮੇਸ਼ਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦੀ ਰਹੀ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਨਸ਼ੇ ਦੇ ਖਿਲਾਫ ਸੰਘਰਸ਼ ਕਰ ਰਹੀ ਹੈ, ਹੁਣ ਰਾਜਨੀਤਕ ਪਾਰਟੀਆਂ ਤੋਂ ਉੱਪਰ ਉੱਠ ਕੇ ਨੌਜਵਾਨੀ ਨੂੰ ਬਚਾਉਣ ਲਈ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਤੰਦਰੁਸਤ ਪੰਜਾਬ ਦੀ ਸਿਰਜਨਾ ਹੋ ਸਕੇ।
ਇਸ ਮੌਕੇ ਡਾ. ਅਨਵਰ ਭਸੌੜ, ਰਮੇਸ਼ ਸ਼ਰਮਾ, ਗਗਨ ਭਸੌੜ, ਨਰੇਸ਼ ਸਿੰਗਲਾ, ਪ੍ਰੀਤ ਬਾਈ, ਨਿਰਭੈ ਚਾਂਗਲੀ, ਸੁਰਜੀਤ ਰਾਜੋਮਾਜਰਾ, ਹਰਪ੍ਰੀਤ ਅਲਾਲ, ਸੋਨੀ ਸੁਲਤਾਨਪੁਰ ਅਤੇ ਮਨੂੰ ਬੇਨੜਾ ਆਦਿ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media