ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ 17 ਸਾਲ ਦੇ ਹਰਸ਼ਵਰਧਨ ਓਬਰਾਏ ਨੂੰ ਪੰਜ ਹਫ਼ਤੇ ਦੇ ਲੰਬੇ ਸਮਰ ਸਕੂਲ ਪ੍ਰੋਗਰਾਮ ਉਚੇਰੀ ਸਿੱਖਿਆ ਵਿੱਚ ਲਾਂਚ ਐਕਸ ਵਿੱਚ ਦਾਖਲਾ ਮਿਲਿਆ ਜਿਸ ਨੂੰ ਪਹਿਲੇ ਐਮ.ਆਈ.ਟੀ (ਮਿਟ ਲਾਂਚ) ਕਿਹਾ ਜਾਂਦਾ ਸੀ।ਇਹ ਮੈਸੂਸ਼ੈਟਸ ਇੰਸਟੀਚਿਊਟ ਆਫ਼ ਟੈਕਨਾਲੌਜੀ, (ਮਿਟ) ਬੋਸਟਨ ਯੂ.ਐਸ.ਏ ਵੱਲੋਂ ਅਯੋਜਿਤ ਕੀਤਾ ਜਾਂਦਾ ਹੈ ਜੋ ਕਿ ਸਾਲਾਂ ਤੋਂ ਲਗਾਤਾਰ ਵਿਸ਼ਵ ਪੱਧਰੀ ਸੰਸਥਾ ਹੈ।ਉਸ ਨੂੰ ਨਾਰਥ ਵੈਸਟਰਨ ਯੂਨਿਵਰਸਿਟੀ, ਅਵੈਂਸਟਨ ਇਲੀਨੌਇਜ਼ ਜੋ ਕਿ ਤਿੰਨ ਮਹਿਮਾਨ ਕੈਂਪਸ (ਮਿਟ) ਸਹਿਤ ਹੈ, ਦੇ ਪਾਰਟਨਰ ਦੀ ਮਹਿਮਾਨ ਨਿਵਾਜ਼ੀ ਲਈ ਦਾਖ਼ਲਾ ਮਿਲਿਆ ।
ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਦੱਸਿਆ ਕਿ ਇਹ ਉਚ ਚੋਣਵੀਂ ਅਤੇ ਸਖ਼ਤ ਸਿਖਲਾਈ ਪ੍ਰੋਗਰਾਮ ਹੈ, ਜੋ ਕਿ ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਵਪਾਰ ਵਿਕਾਸ ਅਤੇ ਆਰਥਕ ਯੋਜਨਾਵਾਂ ਨਾਲ ਸੰਬੰਧਤ ਹੈ ਅਤੇ ਇਹ ਹਾਈ ਸਕੂਲ ਦੇ ਵਿਦਿਆਰਥੀਆਂ ਵਿੱਚ ਉਤਸੁਕਤਾ ਜਗਾਉਂਦਾ ਹੈ ਅਤੇ ਅਸਲੀਅਤ ਵਿੱਚ ਸਹੀ ਸ਼ੁਰੂਆਤ ਕਿਵੇਂ ਕਰਨੀ ਹੈ, ਦੇ ਬਾਰੇ ਦੱਸਦਾ ਹੈ।2013 ਗਰਮੀਆਂ ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਪ੍ਰੋਗਰਾਮ ਨੇ 10% ਦਾਖ਼ਲੇ ਦੇ ਰੇਟ ਨੂੰ ਹੁਣ ਤੱਕ ਲਗਾਤਾਰ ਕਾਇਮ ਰੱਖਿਆ ਹੈ, ਜੋ ਕਿ 80-95% ਤੱਕ ਦੀ ਉਚ ਪੈਦਾਵਾਰ ਦੀ ਮੰਜ਼ੂਰੀ ਹੈ ।
ਇਸ ਸਾਲ ਦਾਖਲ ਵਿਦਿਆਰਥੀਆਂ ਵਿਚੋਂ 20 ਅਮਰੀਕੀ ਰਾਜਾਂ ਅਤੇ 35 ਦੇਸ਼ਾਂ ਜਿਸ ਵਿੱਚ ਕੁਵੈਤ, ਇਜਿ਼ਪਟ ਜਾਂ ਯੂਨਾਨ, ਜਿੰਬਾਬਵੇ, ਬਰਮਾ, ਇਥੋਪੀਆ, ਬਰਾਜ਼ੀਲ, ਸਾਊਥ ਕੋਰੀਆ, ਟਿਊਨੀਸ਼ੀਆ, ਜਪਾਨ, ਚੀਨ ਅਤੇ ਹੋਰ ਕਈ ਦਸ਼਼ ਸਨ।ਸਕੂਲ ਅਤੇ ਸ਼ਹਿਰ ਦੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਦੇ ਸ਼ਹਿਰ ਅੰਮ੍ਰਿਤਸਰ ਵਿਚੋਂ ਦੋ ਵਿਦਿਆਰਥੀ ਇਸ ਪ੍ਰੋਗਰਾਮ ਲਈ ਚੁਣੇ ਗਏ ।
ਪੰਜਾਬ ਜ਼ੋਨ `ਏ` ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਹਰਸ਼ਵਰਧਨ ਓਬਰਾਏ ਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਤੇ ਉਸ ਦੇ ਬੇਹਤਰ ਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਿਆਂ ਉਸ ਦੀ ਸ਼ਾਨਦਾਰ ਸਫ਼ਲਤਾ ਉਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਹਰਸ਼ਵਰਧਨ ਓਬਰਾਏ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ ਤਾਂ ਜੋ ਹੋਰ ਵਿਦਿਆਰਥੀ ਇਸ ਤੋਂ ਪ੍ਰੇਰਨਾ ਲੈ ਕੇ ਜਨੂੰਨ ਦੇ ਨਾਲ ਅੱਗੇ ਵੱਧ ਸਕਣ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …