Sunday, July 19, 2026

ਗੁਰਬਾਣੀ ਦਾ ਪ੍ਰਸਾਰਣ ਮੁੜ ਸ਼ੁਰੂ ਕੀਤਾ ਜਾਵੇ : ਭਾਈ ਖਾਲਸਾ

PPN16081423

ਅੰਮ੍ਰਿਤਸਰ, 16 ਅਗਸਤ  (ਸੁਖਬੀਰ ਸਿੰਘ) – ਗੁਰਮਤਿ ਪ੍ਰਚਾਰ ‘ਚ ਅਹਿਮ ਯੋਗਦਾਨ ਪਾ ਰਿਹਾ ਪੀ.ਟੀ.ਸੀ. ਪੰਜਾਬੀ, ਐਮ ਐਚ. ਵਨ ਅਤੇ ਹੋਰ ਪੰਜਾਬੀ ਚੈਨਲ ਬੰਦ ਹੋਣ ਕਰਕੇ ਲੋਕ ਸੱਚਖੰਡ ਸ਼ੀ੍ਰ ਹਰਿਮੰਦਰ ਸਾਹਿਬ ਤੋਂ ਰੋਜਾਨਾ ਦੇ ਨਿਤਨੇਮ ਅਤੇ ਗੁਰਬਾਣੀ ਦੇ ਕੀਰਤਨ ਸਰਵਨ ਕਰਨ ਤੋਂ ਵਾਝੇ ਹੋ ਗਏ ਹਨ। ਇਹ ਪ੍ਰਗਟਾਵਾ ਅਮਰ ਖਾਲਸਾ ਫਾਊਂਡੇਸ਼ਨ ਦੇ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਨੇ ਫਊਂਡੇਸ਼ਨ ਦੇ ਨੋਜਵਾਨਾ ਨਾਲ ਕੀਤੀ ਮੀਟਿੰਗ ਦੋਰਾਨ ਕੀਤਾ। ਉਹਨਾ ਕਿਹਾ ਕਿ ਹੁਣ ਇਹ ਚੈਨਲ ਸਿਰਫ ਸ਼ਹਿਰ ਵਿੱਚ ਕੇਵਲ ਤਾਰ ਰਾਹੀ ਹੀ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਦਕਿ ਪੇਂਡੂ ਖੇਤਰਾ ਵਿੱਚ ਲਗਾਈਆਂ ਗਈਆ ਡਿੱਸ਼ਾ ਉੱਪਰ ਬੰਦ ਹੋ ਗਿਆ ਹੈ। ਜਿਸ ਨਾਲ ਸੰਗਤਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਦੋਬਾਰਾ ਚੈੱਨਲ ਸ਼ੁਰੂ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਹੈ। ਭਾਈ ਖਾਲਸਾ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਜਿਸ ਤਰ੍ਹਾ ਕੁੱਝ ਚੈੱਨਲ ਲੋਕਾ ਨੂੰ ਵਹਿਮਾ ਭਰਮਾ ਵਿੱਚ ਪਾ ਕੇ ਗੁਮਰਾਹ ਕਰ ਰਹੇ ਹਨ। ਉੱਥੇ ਇਸ ਤਰ੍ਹਾ ਦੇ ਗੁਰਬਾਣੀ ਦੇ ਪ੍ਰਸਾਰਣ ਵਾਲੇ ਚੈੱਨਲ ਚੱਲਣੇ ਬਹੁਤ ਜਰੂਰੀ ਹਨ। ਅਖੀਰ ‘ਚ ਭਾਈ ਖਾਲਸਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾ ‘ਚ ਫਾਊਂਡੇਸ਼ਨ ਦੇ ਨੋਜਵਾਨਾ ਸਮੇਤ ਸ਼ੀ੍ਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇ: ਅਵਤਾਰ ਸਿੰਘ ਮੱਕੜ ਨੂੰ ਮਿਲ ਕੇ ਇਹ ਚੈੱਨਲ ਦੋਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਜਾਵੇਗੀ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply