
ਚੰਡੀਗੜ੍ਹ, 16 ਅਗਸਤ (ਪੰਜਾਬ ਪੋਸਟ ਬਿਊਰੋ)- ਚੰਡੀਗੜ੍ਹ ਰੀਜਨ ਦੇ ਸਭ ਤੋਂ ਮਸ਼ਹੂਰ ਗਹਿਣਿਆਂ ਦੇ ਬ੍ਰਾਂਡਾਂ ‘ਚ ਸ਼ੁਮਾਰ ਸ਼ਗੁਨ ਟ੍ਰੈਡੀਸ਼ਨਲ ਜਿਊਲਰਸ – ਸ਼ਗੁਨ ਹਰ ਮੌਕੇ ਲਈ – ਨੇ ਅਜ਼ਾਦੀ ਦਿਵਸ ਮੌਕੇ ਐਸਸੀਓ 848, ਮਨੀਮਾਜਰਾ ਸਥਿੱਤ ਆਪਣੇ ਪ੍ਰੀਮੀਅਮ ਰਿਟੇਲ ਸਟੋਰ ਨੂੰ ਰੀਲਾਂਚ ਕਰਨ ਦੀ ਘੋਸ਼ਣਾ ਕੀਤੀ। ਲਗਭਗ 1100 ਫੁੱਟ ਖੇਤਰਫਲ ਵਾਲੇ ਆਊਟਲੇਟ ਦਾ ਲਾਂਚ ਸ਼ਗੁਨ ਦੇ ਰਿਟੇਲ ਸੈਗਮੈਂਟ ‘ਚ ਪ੍ਰਵੇਸ਼ ਦਾ ਵੀ ਸੰਕੇਤ ਦਿੰਦਾ ਹੈ। ਪਿਛਲੇ ਲਗਭਗ ਇੱਕ ਦਹਾਕੇ ਤੋਂ ਸ਼ਗੁਨ ਲਗਾਤਾਰ ਮਹੱਤਵਪੂਰਣ ਮੌਜ਼ੂਦਗੀ ਇਸ ਬ੍ਰਾਂਡ ਦੀ ਵਿਸ਼ਵਸਨੀਅਤਾ ਦੀ ਗਰੰਟੀ ਹੈ। ਇਹ ਬ੍ਰਾਂਡ ਸੋਨੇ ਦੇ ਗਹਿਣਿਆਂ ਤੇ ਕੀਮਤੀ ਰਤਨਾਂ ‘ਚ ਡੀਲ ਕਰਦਾ ਹੈ। ਸ਼ਗੁਨ ਦੇ ਗਹਿਣੇ ਵੈਲਿਊ ਤੇ ਇਮੋਸ਼ਨ ਦੋਹਾਂ ‘ਤੇ ਖਰੇ ਉਤਰਦੇ ਹਨ। ਸ਼ਗੁਨ ਟ੍ਰੈਡੀਸ਼ਨਲ ਜਿਊਲਰਸ ਦੇ ਡਾਇਰੈਕਟਰ ਸ਼੍ਰੀ ਰੇਵਤੀ ਰਮਨ ਸਿੰਗਲਾ ਨੇ ਦੱਸਿਆ, ‘ਸ਼ਗੁਨ ਇਸ ਰੀਜਨ ਦੇ ਸਭ ਤੋਂ ਜ਼ਿਆਦਾ ਭਰੋਸੇਮੰਦ ਜਿਊਲਰੀ ਬ੍ਰਾਂਡਾਂ ‘ਚੋਂ ਇੱਕ ਹੈ। ਸਾਲ 2000 ‘ਚ ਇਸਦੀ ਸਥਾਪਨਾ ਤੋਂ ਹੀ, ਅਸੀਂ ਹਰ ਸ਼ੁਭ ਮੌਕੇ ‘ਤੇ ਸ਼ਗੁਨ ਦੇ ਕਲਾਤਮਕ ਗਹਿਣਿਆਂ ਦੀ ਪ੍ਰਸਤੂਤੀ ਦੇ ਨਾਲ ਹਮੇਸ਼ਾ ਹੀ ਅੱਗੇ ਰਹੇ ਹਾਂ। ਇਹ ਸ਼ਗੁਨ ਜਿਊਲਰਸ ਦੀ ਦੂਰਦਰਸ਼ਿਤਾ ਤੇ ਵਿਜਨ ਹੀ ਹੈ ਕਿ ਅਸੀਂ ਅੱਜ ਇਸ ਸਫਲ ਮੁਕਾਮ ‘ਤੇ ਆ ਪਹੁੰਚੇ ਹਾਂ। ਸ਼ਗੁਨ ਦੀ ਰਚਨਾਤਮਕ ਪਹਿਲ ਦੇ ਚਲਦੇ ਹੁਣ ਅਸੀਂ ਰਿਟੇਲ ਬਿਜਨਸ ‘ਚ ਕਦਮ ਵਧਾਉਣ ਜਾ ਰਹੇ ਹਾਂ। ਇਹ ਸ਼ਗੁਨ ਦੀ ਪ੍ਰੇਰਣਾਤਮਕ ਵਿਰਾਸਤ ਹੀ ਹੈ ਜਿਹੜੀ ਸ਼ਗੁਨ ਜਿਊਲਰਸ ਨੂੰ ਨਵੀਂ ਉਚਾਈਆਂ ਵੱਲ ਅਗਰਸਰ ਕਰ ਰਹੀ ਹੈ।’
ਸ਼ਗੁਨ ਟ੍ਰੈਡੀਸ਼ਨਲ ਜਿਊਲਰਸ ਦੇ ਜੀਆਈਏ ਡਾਇਮੰਡ ਗ੍ਰੇਜੂਏਟ, ਸ਼੍ਰੀ ਅਭਿਸ਼ੇਕ ਸਿੰਗਲਾ ਨੇ ਦੱਸਿਆ, ‘ਸਾਨੂੰ ਸਿਟੀ ਬਿਊਟੀਫੁਲ ‘ਚ ਸ਼ਗੁਨ ਜਿਊਲਰਸ ਦੇ ਆਊਟਲੇਟ ਦੇ ਰੀਲਾਂਚ ਦੀ ਘੋਸ਼ਣਾ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਦੇ ਬਾਸ਼ਿੰਦਿਆਂ ਨੇ ਹਮੇਸ਼ਾ ਗਹਿਣਿਆਂ ਦੀ ਕੁਆਲਿਟੀ ਤੇ ਸੁੰਦਰਤਾ ਨੂੰ ਪਹਿਲ ਦਿੱਤੀ ਹੈ। ਸ਼ਗੁਨ ਹਮੇਸ਼ਾ ਹੀ ਬਿਹਤਰੀਨ ਕਾਰੀਗਰੀ, ਕੁਆਲਿਟੀ ਤੇ ਸ਼ਾਨਦਾਰ ਡਿਜਾਇਨਾਂ ਲਈ ਜਾਣਿਆ ਗਿਆ ਹੈ। ਇਸਦੇ ਗਹਿਣੇ ਸੁੰਦਰਤਾ ਦੀ ਮਿਸਾਲ ਪੇਸ਼ ਕਰਦੇ ਹਨ।’
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਗੁਨ ਦੇ ਗਹਿਣੇ ਦੁਨੀਆਂ ਦੇ ਬਿਹਤਰੀਨ ਤੇ ਅਨੁਭਵੀ ਕਾਰੀਗਰਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਇਸਦੇ ਅਨੌਖੇ ਡਿਜਾਇਨ, ਅੰਤਰਰਾਸ਼ਟਰੀ ਪ੍ਰਮਾਣਨ ਤੇ ਚਕਾਚੌਂਧ ਕਰ ਦੇਣ ਵਾਲੀ ਚਮਕ ਹਮੇਸ਼ਾ ਹੀ ਸਾਡੇ ਸੰਤੁਸ਼ਟ ਗ੍ਰਾਹਕਾਂ ਨੂੰ ਲੁਭਾਉਂਦੀ ਆਈ ਹੈ। ਸਾਨੂੰ ਆਸ ਹੈ ਕਿ ਅਸੀਂ ਅੱਗੇ ਵੀ ਇਸ ਵਿਰਾਸਤ ਤੇ ਪਰੰਪਰਾ ਨੂੰ ਜਾਰੀ ਰੱਖ ਸਕਾਂਗੇ।
ਹੀਰਿਆਂ ਦੀ ਸਿੱਧੀ ਖਰੀਦ ਦੇ ਚਲਦੇ ਸ਼ਗੁਨ ਦੇ ਗਹਿਣੇ ਕਿਫਾਇਤੀ ਹਨ। ਸ਼ਗੁਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕੁਆਲਿਟੀ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਾ ਕਰਨਾ। ਕੰਪਨੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਹਰ ਡਾਇਮੰਡ ਨੂੰ ਕੁਆਲਿਟੀ ਦੀ ਦ੍ਰਿਸ਼ਟੀ ਨਾਲ ਗਹਿਰਾਈ ਨਾਲ ਜਾਂਚਿਆ ਤੇ ਪਰਖਿਆ ਜਾਂਦਾ ਹੈ। ਸ਼ਗੁਨ ਟ੍ਰੈਡੀਸ਼ਨਲ ਜਿਊਲਰਸ ‘ਚ ਇਸ ਦੇ ਸਨਮਾਨਿਤ ਗ੍ਰਾਹਕਾਂ ਦੀ ਵਿਅਕਤੀਗਤ ਪਸੰਦ ਤੇ ਜ਼ਰੂਰਤ ਦੇ ਮੁਤਾਬਿਕ ਗਹਿਣਿਆਂ ਨੂੰ ਕਸਟਮਾਈਜ ਕਰਨ ਦੀ ਵੀ ਵਿਵਸਥਾ ਹੈ। ਪਰੰਤੂ, ਚੌਂਕਾਉਣ ਵਾਲੀ ਬੇਸ਼ਕੀਮਤੀ ਚਮਕ ਇਸਦੇ ਹਰ ਡਾਇਮੰਡ ਪੀਸ ‘ਚ ਹਰ ਹਾਲਤ ‘ਚ ਬਰਕਰਾਰ ਰੱਖੀ ਜਾਂਦੀ ਹੈ।
Punjab Post Daily Online Newspaper & Print Media