Tuesday, June 23, 2026

ਅਮਨਦੀਪ ਗਰੁੱਪ ਨੇ ਪਲਾਸਟਿਕ ਤੇ ਕੌਸਮੈਟਿਕ ਸਰਜਰੀ ਦੇ ਮਰੀਜਾਂ ਦੀ ਕੀਤੀ ਮੁਫਤ ਜਾਂਚ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਲਾਸਟਿਕ ਸਰਜਰੀ ਦਿਵਸ ਮੌਕੇ ਅਮਨਦੀਪ ਗਰੁੱਪ ਵਲੋਂ ਆਪਣੇ ਵੱਖ-ਵੱਖ ਹਸਪਤਾਲਾਂ ਅਤੇ PPN1507201814ਓ.ਪੀ.ਡੀ ਕਲੀਨਿਕਾਂ ‘ਚ ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੇ ਮਰੀਜਾਂ ਦੀ ਮੁਫਤ ਜਾਂਚ ਕਰਕੇ ਗਰੀਬ ਤੇ ਲੋੜਵੰਦ ਮਰੀਜਾਂ ਦੀ ਮੁਫਤ ਜਾਂ ਰਿਆਇਤੀ ਦਰਾਂ ‘ਤੇ ਸਰਜਰੀਆਂ ਲਈ ਚੋਣ ਕੀਤੀ ਗਈ।ਕੌਮੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਅਮਨਦੀਪ ਗਰੁੱਪ ਦੇ ਡਾਇਰੈਕਟਰ ਪਲਾਸਟਿਕ ਅਤੇ ਰੀਕੰਸਟ੍ਰਕਟਿਵ ਤੇ ਕੌਸਮੈਟਿਕ ਸਰਜਰੀ ਵਿਭਾਗ ਡਾ. ਰਵੀ ਮਹਾਜਨ ਨੇ ਦੱਸਿਆ ਕਿ ਪਲਾਸਟਿਕ ਸਰਜਰੀ ਵਿਭਾਗ ਨੂੰ ਲੈ ਕੇ ਲੋਕਾਂ ਦੇ ਮਨ ‘ਚ ਹਾਲੇ ਵੀ ਬਹੁਤ ਵਹਿਮ ਹਨ।ਇਥੋਂ ਤੱਕ ਕਿ ਡਾਕਟਰੀ ਦੇ ਕਿੱਤੇ ਨਾਲ ਜੁੜੇ ਕਾਫੀ ਲੋਕਾਂ ਦੇ ਮਨ ‘ਚ ਵੀ ਇਸ ਦੇ ਪ੍ਰਤੀ ਕਾਫੀ ਸ਼ੰਕੇ ਹਨ ਕਿਉਂਕਿ ਪਲਾਸਟਿਕ ਸਰਜਰੀ ਦੇ ਅਧੀਨ ਮਨੁੱਖੀ ਸਰੀਰ ਦਾ ਕੋਈ ਵਿਸ਼ੇਸ਼ ਹਿੱਸਾ ਨਹੀਂ ਆਉਂਦਾ ਬਲਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਰੀਰ ਦਾ ਹਰ ਹਿੱਸਾ ਪਲਾਸਟਿਕ ਸਰਜਰੀ ਵਿਭਾਗ ਦੇ ਅਧੀਨ ਆਉਂਦਾ ਹੈ, ਜੋ   ਸਿਧਾਂਤਾਂ ‘ਤੇ ਆਧਾਰਿਤ ਵਿਭਾਗ ਹੈ।ਉਨਾਂ ਕਿਹਾ ਕਿ ਇਸ ਸਰਜਰੀ ਸਬੰਧੀ ਸਭ ਤੋਂ ਵੱਡਾ ਵਹਿਮ ਇਹ ਹੈ ਕਿ ਇਸ ਨੂੰ ਪਲਾਸਟਿਕ ਸਰਜਰੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ‘ਚ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ।ਪਲਾਸਟਿਕ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ “ਪਲਾਸਟੀਕੋਸ” ਤੋਂ ਲਿਆ ਗਿਆ ਹੈ, ਜਿਸ ਦਾ ਆਮ ਬੋਲਚਾਲ ਦੀ ਭਾਸ਼ਾ ‘ਚ ਮਤਲਬ ਹੁੰਦਾ ਹੈ ਕਿਸੇ ਚੀਜ ਨੂੰ ਮੋੜਨਾ ਹੈ।ਦੂਜੀ ਧਾਰਣਾ ਕਿ ਇਸ ਵਿਭਾਗ ਦਾ ਸੰਬੰਧ ਸਿਰਫ ਖੂਬਸੂਰਤੀ ਨਾਲ ਹੁੰਦਾ ਹੈ ਅਤੇ ਇਹ ਸਿਰਫ ਅਮੀਰ ਅਤੇ ਮਸ਼ਹੂਰ ਲੋਕ ਹੀ ਕਰਵਾ ਸਕਦੇ ਹਨ, ਕਿਉਂਕਿ ਇਹ ਬਹੁਤ ਮਹਿੰਗਾ ਹੁੰਦਾ ਹੈ।ਇਹ ਵੀ ਗਲਤ ਹੈ ਜਿਆਦਾਤਰ ਸਰਜਰੀਆਂ ਕੌਸਮੈਟਿਕ ਜਾਂ ਅਮੀਰਾਂ ਲਈ ਨਹੀਂ ਹੁੰਦੀਆਂ ਬਲਕਿ ਇਹ ਸ਼ਰੀਰ ਦੇ ਕੱਟੇ ਹੋਏ ਅੰਗਾਂ ਨੂੰ ਜੋੜਨ ਜਾਂ ਫਿਰ ਤੋਂ ਠੀਕ ਕਰਨ ਲਈ ਕੀਤੀਆਂ ਜਾਂਦੀਆਂ ਹਨ  
ਪਲਾਸਟਿਕ ਸਰਜਰੀ ਦੇ ਅਧੀਨ ਜਨਮਜਾਤ ਸ਼ਰੀਰ ਦੇ ਨੁਕਸਾਂ ਤੋਂ ਲੈ ਕੇ ਕੈਂਸਰ ਦੇ ਕਾਰਣ ਖਰਾਬ ਹੋਏ ਅੰਗਾਂ ਨੂੰ ਮੁੜ ਬਣਾਉਣਾ, ਐਕਸੀਡੈਂਟ ਦੌਰਾਨ ਕੱਟੇ ਅੰਗਾਂ ਦਾ ਇਲਾਜ਼ ਅਤੇ ਕਈ ਕਿਸਮ ਦੇ ਹੋਰ ਰੋਗ ਸ਼ਾਮਿਲ ਹੁੰਦੇ ਹਨ।ਜਮਾਂਦਰੂ ਨੁਕਸ ਜਿਵੇਂ ਕਿ ਕੱਟੇ ਬੁਲ੍ਹ ਅਤੇ ਤਾਲੂ, ਹੱਥ ਦੇ ਨੁਕਸ ਜਿਵੇਂ ਕਿ ਫਾਲਤੂ ਉਂਗਲ, ਇਕੱਠੀਆਂ ਉਂਗਲਾਂ, ਹੱਥ ‘ਚ ਨੁਕਸ, ਸਿਰ ਦੇ ਆਕਾਰ ਦਾ ਨੁਕਸ, ਮੂਤਰ-ਮਾਰਗ ਨਾਲ ਸੰਬੰਧੀ ਨੁਕਸ, ਮਨੁੱਖੀ ਲਿੰਗ ਸੰਬੰਧੀ ਨੁਕਸ ਅਤੇ ਹੋਰ ਬਹੁਤ ਸਾਰੇ ਸਰੀਰੀ ਨੁਕਸ ਵੀ ਪਲਾਸਟਿਕ ਸਰਜਰੀ ਦੇ ਅਧੀਨ ਆਉਂਦੇ ਹਨ।ਨੱਕ ਦੀ ਨੁਹਾਰ ਬਦਲਣ, ਬੁੱਲ੍ਹ ਖੂਬਸੂਰਤ ਬਣਾਉਣ, ਚਿਹਰੇ ਦੀਆਂ ਝੁਰੜੀਆਂ ਨੂੰ ਹਟਾਉਣ, ਲਟਕੇ ਹੋਏ ਪੇਟ, ਛਾਤੀ ਨੂੰ ਵਧਾਉਣ, ਘਟਾਉਣ ‘ਚ ਵੀ ਪਲਾਸਟਿਕ ਸਰਜਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।ਇਸ ਤੋਂ ਇਲਾਵਾ ਅਜਕਲ ਜੋ ਲਿੰਗ ਬਦਲਣ ਦਾ ਕੰਮ ਹੋ ਰਿਹਾ ਹੈ, ਇਹ ਵੀ ਪਲਾਸਟਿਕ ਸਰਜਨ ਵਲੋਂ ਹੀ ਕੀਤਾ ਜਾਂਦਾ ਹੈ।
ਇਸ ਮੌਕੇ ਹੋਰਾਂ ਤੋਂ ਇਲਾਵਾ ਪਲਾਸਟਿਕ ਸਰਜਰੀ ਵਿਭਾਗ  ਦੇ ਡਾ. ਸ਼੍ਰੀਨਿਵਾਸਨ ਕ੍ਰਿਸ਼ਨਨ, ਡਾ. ਅਦੀਸ਼ ਜੈਨ, ਡਾ. ਵਿਸ਼ਾਲ ਰਾਮਪੁਰੀ, ਡਾ. ਤਾਹਾ ਕਪਾਡੀਆ, ਡਾ. ਉਦਿਤ ਨਾਰਾਇਣ, ਡਾ. ਮਨੀਸ਼ ਅਤੇ ਦਲਬੀਰ ਸਿੰਘ ਡਿਪਾਰਟਮੈਂਟ ਸਕੱਤਰ, ਮਾਰਕੀਟਿੰਗ ਵਿਭਾਗ ਤੋਂ ਗੁਰਮੀਤ ਸਿੰਘ ਕਾਹਲੋਂ, ਨੀਰਜ ਕੁਮਾਰ ਵੀ ਹਾਜ਼ਿਰ ਸਨ।
   

 

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply