Thursday, July 30, 2026

`ਮਿਸਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮੀਰਥਲ ਸਕੂਲ `ਚ ਲਗਾਏ ਪੋਦੇ

PPN1707201803ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਟਾਲਾ ਵਲੋਂ ਮੈਸ-ਯੂਨਾਈਟਡ ਸਪਰਿਟ (ਪ੍ਰਾ.) ਲਿਮਟਿਡ ਪਠਾਨਕੋਟ ਦੇ ਸਹਿਯੋਗ ਨਾਲ ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ ਮੀਰਥਲ ਅਤੇ ਮੀਰਥਲ ਦੀ ਖੇਡ ਗਰਾਊਡ ਵਿਖੇ ਪੋਦੇ ਲਗਾਏ ਗਏ।
ਇਥੇ ਰਣਤੇਜ ਸ਼ਰਮਾ, ਸਹਾਇਕ ਵਾਤਾਵਰਣ ਇੰਜੀਨੀਅਰ ਵਲੋਂ ਸੰਬੋਧਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਧਤਾ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।ਉਨ੍ਹਾਂ ਅੱਗੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋ ਸ਼ਰੂ ਕੀਤੇ ਗਏ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਧਰਤੀ ਤੇ ਵੱਧ ਤੋ ਵੱਧ ਰੁੱਖ ਲਗਾਏ ਜਾਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੋਦੇ ਲਗਾਉਂਣ ਦਾ ਉਪਰਾਲਾ ਇੱਕ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਪ੍ਰਦੂਸ਼ਣ ਮੁਕਤ ਅਤੇ ਸਵੱਛ ਵਾਤਾਵਰਣ ਰੱਖਣ ਲਈ ਅਤਿ-ਸਹਾਈ ਹੋਵੇਗਾ।ਉਨ੍ਹਾਂ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੁੱਖ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਤੋ ਬਿਨ੍ਹਾਂ ਮਨੁੱਖ ਦਾ ਆਧਾਰ ਨਹੀ ਹੈ ।
ਇਸ ਮੋਕੇ ਪਿ੍ਰੰਸੀਪਲ ਜੋਰਾਵਰ ਸਿੰਘ, ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ, ਮੀਰਥਲ, ਪਠਾਨਕੋਟ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਲਗਾਏ ਹੋਏ ਰੁੱਖਾਂ ਦੀ ਪੂਰੀ ਸਾਂਭ ਸੰਭਾਲ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ । ਇਸ ਮੋਕੇ ਪ੍ਰਿੰਸੀਪਲ ਜੋਰਾਵਰ ਸਿੰਘ, ਗੋਰਮਿੰਟ ਸੀਨੀਅਰ ਸਕੈਡੰਰੀ ਸਕੂਲ, ਮੀਰਥਲ, ਪਠਾਨਕੋਟ ਅਤੇ ਰਮਨ, ਯੂਨਾਈਟਡ ਸਪਰਿਟ ਅਤੇ ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਵੀ ਮਂੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply