ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ
ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦਿੱਤੇ ਗਏ ਬਿਆਨ ਵਿੱਚ ਉਨਾਂ ਕਿਹਾ ਹੈ
ਕਿ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਦੇਸ਼ ਹਿਤ ਦੇ ਕਈ ਮਹੱਤਵਪੂਰਨ ਮਸਲਿਆਂ ਬਾਰੇ ਵਿਆਪਕ ਤੌਰ ‘ਤੇ ਚਰਚਾ ਹੋਣੀ ਜ਼ਰੂਰੀ ਹੈ, ਜਿਨ੍ਹਾਂ ਦਾ ਫੈਸਲਾ ਹੋਣਾ ਜ਼ਰੂਰੀ ਹੈ।ਦੇਸ਼ ਦੇ ਕਈ ਮਹੱਤਵਪੂਰਨ ਮਸਲਿਆਂ ‘ਤੇ ਚਰਚਾ ਹੋਣਾ ਜ਼ਰੂਰੀ ਹੈ ਅਤੇ ਜਿੰਨੀ ਵਿਆਪਕ ਚਰਚਾ ਹੋਵੋਗੀ ਸਾਰੇ ਸੀਨੀਅਰ ਅਨੁਭਵੀ ਲੋਕਾਂ ਦਾ ਸਦਨ ਨੂੰ ਮਾਰਗ ਦਰਸ਼ਨ ਮਿਲੇਗਾ, ਉਨਾ ਦੇਸ਼ ਨੂੰ ਵੀ ਲਾਭ ਹੋਵੇਗਾ, ਸਰਕਾਰ ਨੂੰ ਵੀ ਆਪਣੀ ਫੈਸਲਾ ਪ੍ਰਕਿਰਿਆ ਵਿੱਚ ਚੰਗੇ ਸੁਝਾਵਾਂ ਨਾਲ ਲਾਭ ਹੋਵੇਗਾ।ਉਹ ਉਮੀਦ ਕਰਦੇ ਹਨ ਕਿ ਸਾਰੇ ਰਾਜਨੀਤਕ ਦਲ ਸਦਨ ਦੇ ਸਮੇਂ ਦੀ ਸਭ ਤੋਂ ਵੱਧ ਵਰਤੋਂ ਦੇਸ਼ ਦੇ ਮਹੱਤਵਪੂਰਨ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਕਰਨਗੇ।ਹਰ ਕਿਸੇ ਦਾ ਪੂਰਨ ਸਹਿਯੋਗ ਰਹੇਗਾ ਅਤੇ ਦੇਸ਼ ਭਰ ਵਿੱਚ ਭਾਰਤ ਦੀ ਸੰਸਦ ਦੀ ਸਰਗਰਮੀ ਦਾ ਅਕਸ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੀ ਪ੍ਰੇਰਕ ਬਣੇ, ਅਜਿਹਾ ਉੱਤਮ ਉਦਾਹਰਨ ਸਾਰੇ ਸਾਂਸਦ ਅਤੇ ਸਾਰੇ ਰਾਜਨੀਤਕ ਦਲ ਪੇਸ਼ ਕਰਨਗੇ, ਅਜਿਹੀ ਮੈਨੂੰ ਪੂਰੀ ਉਮੀਦ ਹੈ। ਹਰ ਵਾਰ ਅਸੀਂ ਆਪਣੀ ਉਮੀਦ ਪ੍ਰਗਟ ਵੀ ਕੀਤੀ ਹੈ, ਯਤਨ ਵੀ ਕੀਤਾ ਹੈ।ਇਸ ਵਾਰ ਵੀ ਉਮੀਦ ਪ੍ਰਗਟ ਕਰ ਰਿਹਾ ਹਾਂ।ਇਸ ਵਾਰ ਵੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਨਿਰੰਤਰ ਰਹੇਗੀ।ਕੋਈ ਵੀ ਦਲ, ਕੋਈ ਵੀ ਮੈਂਬਰ ਕਿਸੇ ਵੀ ਵਿਸ਼ੇ ‘ਤੇ ਚਰਚਾ ਕਰਨਾ ਚਾਹੁੰਦਾ ਹੈ, ਸਰਕਾਰ ਹਰ ਚਰਚਾ ਲਈ ਤਿਆਰ ਹੈ।ਇਸ ਮੌਨਸੂਨ ਦੌਰਾਨ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਵਰਖਾ ਕਾਰਨ ਕਈ ਗੰਭੀਰ ਚੁਣੌਤੀਆਂ ਪੈਦਾ ਹੋਈਆਂ ਹਨ, ਜਦੋਂ ਕਿ ਹੋਰ ਹਿੱਸਿਆਂ ਵਿੱਚ ਘੱਟ ਵਰਖਾ ਹੋਈ ਹੈ।ਉਹ ਸਮਝਦੇ ਹਨ ਕਿ ਅਜਿਹੇ ਮਸਲਿਆਂ ‘ਤੇ ਚਰਚਾ ਕਰਨੀ ਬਹੁਤ ਹੀ ਪ੍ਰਾਸੰਗਿਕ ਹੋਵੇਗੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media