ਅਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੀਰੀ ਪੀਰੀ ਦਿਵਸ ਮੌਕੇ ਅੱਜ ਭਾਈ ਗੁਰਦਾਸ ਹਾਲ ਵਿਖੇ ਸਿੱਖ ਵਿਦਵਾਨ ਡਾ: ਮਨਮੋਹਨ ਸਿੰਘ
ਭਾਗੋਵਾਲੀਆ ਵੱਲੋਂ ਪੁਨਰ ਸੁਰਜੀਤ ਕੀਤੀ ਸਿੱਖਾਂ ਦੀ ਪੁਰਾਤਨ ਰਵਾਇਤੀ ਇਲਾਜ ਪ੍ਰਣਾਲੀ ਗਤਕਾ ਸਹਿਜ ਯੋਗ (ਗਤਕਾ ਥਰੈਪੀ) ਦਾ ਰਸਮੀਂ ਅਰੰਭ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਵੱਲੋਂ ਕੀਤਾ ਗਿਆ।
ਇਸ ਮੌਕੇ ਗਿਆਨੀ ਗੁਰਰਚਨ ਸਿੰਘ ਨੇ ਕਿਹਾ ਕਿ ਸਿੱਖ ਵਿਰਸਾ ਬਹੁਤ ਹੀ ਮਹਾਨ ਹੈ ਅਤੇ ਸਿੱਖ ਰਾਜ ਤੋਂ ਬਾਅਦ ਇਸ ਦੀਆਂ ਕਈ ਬੇਸ਼ਕੀਮਤੀ ਖੂਬੀਆਂ ਵਿਸਰ ਹੀ ਗਈਆਂ ਸਨ।ਜਿੰਨਾ `ਚੋ ਸਿੱਖ ਇਲਾਜ ਪ੍ਰਣਾਲੀ ਇੱਕ ਹੈ। ਕਿਉਂਕਿ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਹੁਤ ਹੀ ਉਤਮ ਦਰਜੇ ਦਾ ਮੁਫਤ ਦਵਾਖਾਨਾ ਖੋਹਲ ਕੇ ਬਹੁਤ ਹੀ ਜਟਿਲ ਰੋਗਾਂ ਦੀ ਵੀ ਇਲਾਜ ਬਹੁਤ ਹੀ ਕਾਮਯਾਬੀ ਨਾਲ ਕੀਤਾ ਸੀ।ਇਥੋਂ ਤੱਕ ਕਿ ਕੁਠਾਰ ਦੇ ਰਾਜਾ ਰਣਜੀਤ ਦੇਵ ਝੋਲੇ ਦੇ ਰੋਗ ਤੋਂ ਪੀੜਤ ਸੀ ਅਤੇ ਥਾਂ-ਥਾਂ ਇਲਾਜ ਕਰਵਾਉਣ ਤੋ ਬਾਅਦ ਵੀ ਰਾਜੀ ਨਹੀਂ ਸੀ ਹੋਇਆ।ਪਰ ਵੱਡੇ ਵੈਦਾਂ ਦੇ ਦੱਸ ਪਾਉਣ `ਤੇ ਉਹ ਗੁਰੂ ਸਾਹਿਬ ਦੇ ਦਵਾਖਾਨੇ ਦੀ ਦਵਾੲਂੀ ਨਾਲ ਹੀ ਠੀਕ ਹੋਇਆ ਸੀ। ਉਹੋ ਇਲਾਜ ਦੀ ਪ੍ਰੰਪਰਾ ਡਾ. ਭਾਗੋਵਾਲੀਆ ਨੇ ਵਿਕਸਤ ਕਰਨ ਦਾ ਸਫਲ ਯਤਨ ਕੀਤਾ ਹੈ।
ਇਸ ਮੌਕੇ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਖਾਲਸਾ ਫੌਜਾਂ ਵਿੱਚ ਜੰਗਾਂ ਵਿੱਚ ਜਖਮੀ ਸਿੰਘਾਂ ਅਤੇ ਘੋੜਿਆਂ ਦੀਆਂ ਟੁੱਟੀਆਂ ਹੱਡੀਆਂ ਅਦਿਕ ਅਤੇ ਜੰਗਲਾਂ ਦੇ ਪ੍ਰਦੂਸ਼ਿਤ ਵਾਤਾਵਰਨ ਨਾਲ ਬੀਮਾਰ ਹੋਣ ਵਾਲੇ ਸਿੰਘਾਂ ਦਾ ਇਲਾਜ ਵੀ ਦੇਸੀ ਟੋਟਕਿਆਂ ਨਾਲ ਕੀਤਾ ਜਾਂਦਾ ਸੀ।ਉਨਾਂ ਕਿਹਾ ਕਿ ਡਾ: ਭਾਗੋਵਾਲੀਆ ਵੱਲੋਂ ਉਸ ਪ੍ਰਣਾਲੀ ਨੂੰ ਪੁਨਰ ਸੁਰਜੀਤ ਕਰਨ ਦਾ ਉਪਰਾਲਾ ਸਲਾਹੁਣ ਯੋਗ ਹੈ।
ਡਾ: ਭਾਗੋਵਾਲੀਆ ਨੈ ਦੱਸਿਆ ਕਿ ੳਹਨਾ ਨੇ 20 ਸਾਲ ਦੀ ਲੰਮੀਂ ਖੋਜ ਅਤੇ ਕਈ ਨਿੱਜੀ ਤਜਰਬਿਆਂ ਤੋਂ ਬਾਅਦ ਹੀ ਇਹ ਕਲਾ ਸਿੱਖ ਕੌਮ ਦੀ ਝੋਲੀ ਵਿੱਚ ਪਾਈ ਹੈ।ਇਹ ਹਾਲੇ ਸ਼ੁਰੂਆਤ ਹੈ ਇਸ ਨੂੰ ਹੋਰ ਵਿਕਸਤ ਕੀਤਾ ਜਾਵੇਗਾ।ਉੁਹਨਾ ਕਿਹਾ ਕਿ ਗਤਕਾ ਥਰੈਪੀ ਵਿੱਚ ਹਰ ਰੋਗ ਦਾ ਇਲਾਜ ਸੰਭਵ ਹੈ।ਵੱਡੀ ਗਿਣਤੀ ਵਿੱਚ ਰੋਗੀਆਂ ਦਾ ਮੁਫਤ ਇਲਾਜ ਵੀ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵ ਡਾ. ਅਵਤਾਰ, ਗੁਰਮੀਤ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ, ਹਰਵੀਨ ਸਿੰਘ, ਜਸਵਿੰਦਰ ਸਿੰਘ ਪਿੰਟਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media