Tuesday, October 6, 2026

ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ

ਪੱਟੀ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੱਟੀ ਸ਼ਹਿਰ ਦੀ ਸਿਰਮੌਰ ਸੰਸਥਾ ਧੰਨ ਧੰਨ PPN2207201804ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ. ਨੇ ਪ੍ਰਭ ਸੇਵਾ ਕੇਂਦਰ ਪੱਟੀ ਵਿਖੇ ਵੱਖ-ਵੱਖ ਕਿਸਮ ਦੇ ਫੱਲਦਾਰ ਅਤੇ ਛਾਂਦਾਰ ਰੁੱਖ ਲਗਾਏ।ਸੁਸਾਈਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਰੁੱਖਾਂ ਦੀ ਕਮੀ ਕਾਰਣ ਸਾਡਾ ਵਾਤਾਵਰਨ ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ।ਰੁੱਖ ਸਾਨੂੰ ਸਾਫ ਹਵਾ ਪ੍ਰਦਾਨ ਕਰਦੇ ਹਨ, ਜੋ ਬੀਮਾਰੀ ਰਹਿਤ ਜੀਵਨ ਲਈ ਅਤੀ ਜਰੂਰੀ ਹੈ।ਉਨਾਂ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੀ ਸਾਂਬ ਸੰਭਾਲ ਕਰਨ ਦੀ ਅਪੀਲ ਕੀਤੀ।ਇਸ ਮੌਕੇ ਜੋਗਾ ਸਿੰਘ, ਇਕਬਾਲ ਸਿੰਘ ਜੋਲੀ, ਪ੍ਰੇਮ ਸਿੰਘ ਜੋਲੀ ਜੋਬਨਜੀਤ ਸਿੰਘ, ਸੁਖਪਾਲ ਸਿੰਘ, ਹਰਪਾਲ ਸਿੰਘ ਅਤੇ ਸੁਸਇਟੀ ਦੇ ਹੋਰ ਮੈਬਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply