Tuesday, July 28, 2026

ਧੂਮ ਧਾਮ ਨਾਲ ਮਨਾਇਆ ਬਾਬਾ ਘੋੜੇ ਸ਼ਾਹ ਦਾ ਮੇਲਾ

PPN2407201807ਜੰਡਿਆਲਾ ਗੁਰੂ, 24 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਬਾ ਘੋੜੇ ਸ਼ਾਹ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਵਲੋਂ ਆਪਣੇ ਕੋਂਸਲਰ ਸਾਥੀਆਂ ਸਮੇਤ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।ਮੇਲੇ ਵਿਚ ਬੱਚਿਆਂ ਲਈ ਪੰਘੂੜੇ ਲਗਾਏ ਗਏ ਅਤੇ ਰੰਗਾਰੰਗ ਪ੍ਰੋਗਰਾਮ ਹੋਇਆ।ਮੁੱਖ ਪ੍ਰਬੰਧਕ ਹਰਪਾਲ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਮੇਲੇ ਵਿਚ ਖਾਣ ਪੀਣ ਦੀਆਂ ਰੇਹੜੀਆਂ ਆਦਿ ਨਾਲ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ।ਪੂਰੀ ਪ੍ਰਬੰਧਕੀ ਟੀਮ ਵਲੋਂ ਇਸ ਸਾਲ ਵੀ ਆਈ ਹੋਈ ਜਨਤਾ ਦਾ ਪੂਰੀ ਸੇਵਾ ਭਾਵਨਾ ਨਾਲ ਸਵਾਗਤ ਕਰਦਿਆਂ ਪ੍ਰਬੰਧ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਚਰਨ ਸਿੰਘ ਬਰਾੜ ਕੋਂਸਲਰ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਕੰਵਲਜੀਤ ਕੌਰ ਕੋਂਸਲਰ, ਨਿਸ਼ਾ ਮਲਹੋਤਰਾ ਕੋਂਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਵਿਕਾਸਪਾਲ ਪਾਸੀ, ਮਨਜਿੰਦਰ ਸਿੰਘ ਹੈਪੀ ਬਰਾੜ, ਸੁਰੇਸ਼ ਕੁਮਾਰ ਮਨੋਹਰ ਵਾਟਿਕਾ ਸਕੂਲ, ਲਾਲੀ ਚੋਪੜਾ, ਇੰਦਰ ਸਿੰਘ ਸਾਬਕਾ ਕੋਂਸਲਰ, ਪਰਮਜੀਤ ਸਿੰਘ, ਸੰਨੀ ਸੋਨੀ ਆਦਿ ਹਾਜਿਰ ਸਨ ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply