ਜੰਡਿਆਲਾ ਗੁਰੂ, 24 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਬਾ ਘੋੜੇ ਸ਼ਾਹ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਵਲੋਂ ਆਪਣੇ ਕੋਂਸਲਰ ਸਾਥੀਆਂ ਸਮੇਤ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।ਮੇਲੇ ਵਿਚ ਬੱਚਿਆਂ ਲਈ ਪੰਘੂੜੇ ਲਗਾਏ ਗਏ ਅਤੇ ਰੰਗਾਰੰਗ ਪ੍ਰੋਗਰਾਮ ਹੋਇਆ।ਮੁੱਖ ਪ੍ਰਬੰਧਕ ਹਰਪਾਲ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਮੇਲੇ ਵਿਚ ਖਾਣ ਪੀਣ ਦੀਆਂ ਰੇਹੜੀਆਂ ਆਦਿ ਨਾਲ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ।ਪੂਰੀ ਪ੍ਰਬੰਧਕੀ ਟੀਮ ਵਲੋਂ ਇਸ ਸਾਲ ਵੀ ਆਈ ਹੋਈ ਜਨਤਾ ਦਾ ਪੂਰੀ ਸੇਵਾ ਭਾਵਨਾ ਨਾਲ ਸਵਾਗਤ ਕਰਦਿਆਂ ਪ੍ਰਬੰਧ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਚਰਨ ਸਿੰਘ ਬਰਾੜ ਕੋਂਸਲਰ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਕੰਵਲਜੀਤ ਕੌਰ ਕੋਂਸਲਰ, ਨਿਸ਼ਾ ਮਲਹੋਤਰਾ ਕੋਂਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਵਿਕਾਸਪਾਲ ਪਾਸੀ, ਮਨਜਿੰਦਰ ਸਿੰਘ ਹੈਪੀ ਬਰਾੜ, ਸੁਰੇਸ਼ ਕੁਮਾਰ ਮਨੋਹਰ ਵਾਟਿਕਾ ਸਕੂਲ, ਲਾਲੀ ਚੋਪੜਾ, ਇੰਦਰ ਸਿੰਘ ਸਾਬਕਾ ਕੋਂਸਲਰ, ਪਰਮਜੀਤ ਸਿੰਘ, ਸੰਨੀ ਸੋਨੀ ਆਦਿ ਹਾਜਿਰ ਸਨ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media