Thursday, February 26, 2026

ਪ੍ਰਭਾਵਸ਼ਾਲੀ ਜਾਗ੍ਰਿਤੀ ਮਸ਼ਾਲ ਯਾਤਰਾ ਨਾਲ ਕਿਰਤੀ ਤੇ ਸਭਿਆਚਾਰਕ ਮੇਲਾ ਅਰਬਨ ਹਾਟ ਵਿਖੇ ਸ਼ੁਰੂ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਵਲੋਂ ਗੁਰੂ ਨਾਨਕ ਦੇਵ ਜੀ ਦੇ PPN2907201802550 ਸਾਲਾ ਪ੍ਰਕਾਸ਼ ਉਤਸਵ ਅਤੇ ਮਹਾਨ ਕਿਰਤੀ ਭਾਈ ਲਾਲੋ ਜੀ ਨੂੰ ਸਮਰਪਿਤ ਅਤੇ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਮਨਾਉਂਦੇ ਹੋਏ ਵਿਸ਼ਾਲ ਕਿਰਤੀ ਤੇ ਸਭਿਆਚਾਰਕ ਮੇਲਾ ਅਰਬਨ ਹਾਟ (ਪੁਰਾਣਾ ਗੁਰੂ ਤੇਗ ਬਹਾਦਰ ਹਸਪਤਾਲ) ਨਜ਼ਦੀਕ ਕ੍ਰਿਸਟਲ ਚੌਂਕ ਦੇ ਵਿਹੜੇ ਵਿਚ ਲਗਾਇਆ ਗਿਆ ।
ਇਸ ਮੇਲੇ ਦਾ ਆਗਾਜ਼ ਇਕ ਪ੍ਰਭਾਵਸ਼ਾਲੀ ਜਾਗ੍ਰਿਤੀ ਮਸ਼ਾਲ ਯਾਤਰਾ ਦੇ ਨਾਲ ਕੀਤਾ ਗਿਆ ਇਹ ਮਸ਼ਾਲ ਯਾਤਰਾ ਦੀ ਅਗਵਾਈ ਕਿਰਤੀਆਂ ਨੇ ਕੀਤੀ ਅਤੇ ਇਸ ਯਾਤਰਾ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਉੱਪਰ ਬਣੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਵਿਚ ਭਗਤ ਪੂਰਨ ਸਿੰਘ ਜੀ ਦੇ ਕਿਰਦਾਰ ਨਿਭਾਉਣ ਵਾਲੇ ਬਾਲੀਵੁਡ ਤੇ ਪਾਲੀਵੁਡ ਦੇ ਅਦਾਕਾਰ ਪਵਨ ਮਲਹੋਤਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਹ ਮਸ਼ਾਲ ਯਾਤਰਾ ਇਕ ਪ੍ਰਭਾਤ ਫੇਰੀ ਦਾ ਰੂਪ ਧਾਰ ਗਈ, ਜਿਸ ਵਿਚ ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਅਤੇ ਪੰਜਾਬੀ ਗਾਇਕ ਮੀਤ ਨਿਮਾਣ ਨੇ ਧਾਰਮਕ ਸ਼ਬਦ ਬੋਲੇ।ਇਸ ਯਾਤਰਾ ਵਿਚ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਬੈਂਡ ਪਾਰਟੀ ਅਤੇ ਪਿੰਗਲਵਾੜਾ ਦੇ ਸਕੂਲੀ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਰਤੀ, ਸੰਗਤਾਂ, ਸੰਸਥਾ ਦੇ ਮੈਂਬਰ ਅਤੇ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ ।
ਇਸ ਤੋਂ ਬਾਅਦ ਸਜੇ ਪੰਡਾਲ ਵਿਚ ਪਿੰਗਲਵਾੜਾ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਦਵਾਰਾ ਸੰਗਤਾਂ ਨੂੰ ਨਿਹਾਲ ਕੀਤਾ।ਬਲਜੀਤ ਸਿੰਘ ਪ੍ਰਿੰਸੀਪਲ ਸਾਹਿਬਜਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਰੋਪੜ ਨੇ ਆਪਣੇ ਸੰਬੋਧਨ ਵਿਚ ਪਿੰਗਲਵਾੜੇ ਵਲੋਂ ਲਗਾਏ ਗਏ ਕਿਰਤੀ ਤੇ ਸਭਿਆਚਾਰਕ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿਚੋਂ ਅਲੋਪ ਹੁੰਦੇ ਜਾ ਰਹੇ ਕਿਰਤ-ਸਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਸਮੇਂ ਦੀ ਜਰੂਰਤ ਹੈ। ਇਸ ਤੋਂ ਬਾਅਦ ਵਾਹਿਗੁਰੂ ਦੇ ਚਰਨਾਂ ਵਿਚ ਇਸ ਮੇਲੇ ਦੀ ਸਫਲਤਾ ਅਤੇ ਕਿਰਤੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ।
ਇਸ ਉਦਘਾਟਨੀ ਰਸਮ ਵਿਚ ਪਵਨ ਮਲਹੋਤਰਾ, ਗੁਰਿੰਦਰ ਸਿੰਘ, ਕੁਲਵੰਤ ਸਿੰਘ ਆਰਟਿਸਟ, ਡਾ. ਐਸ.ਐਸ ਛੀਨਾ, ਡਾ. ਹਰਜੀਤ ਸਿੰਘ, ਹਰਜਾਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਤੇਜਿੰਦਰ ਸਿੰਘ ਰਾਜਾ, ਭਾਈ ਸੁਰਜੀਤ ਸਿੰਘ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ ਪਿੰਗਲਵਾੜਾ, ਮੁਖਤਾਰ ਸਿੰਘ ਆਨ. ਸਕੱਤਰ, ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਯੋਗੇਸ਼ ਸੂਰੀ, ਬਖਸ਼ੀਸ਼ ਸਿੰਘ ਡੀ.ਐਸ.ਪੀ, ਤਿਲਕ ਰਾਜ ਜਨਰਲ ਮੈਨੇਜਰ ਆਦਿ ਹਾਜ਼ਿਰ ਸਨ ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply