Wednesday, August 5, 2026

ਮਾਤਾ ਭਾਨ ਕੋਰ ਮੱਟੂ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਸੰਪਨ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਰਜਿ: ਵਲੋਂ ਪ੍ਰਧਾਨ ਗੁਰਿੰਦਰ ਸਿੰਘ PPN2907201803ਮੱਟੁ ਦੀ ਦਾਦੀ ਮਾਤਾ ਦੀ ਯਾਦ ਵਿਚ ਅੱਜ ਪ੍ਰਭਾਕਰ ਸੀਨੀ: ਸੈਕੰ: ਸਕੂਲ ਛੇਹਰਟਾ ਵਿਖੇ ਪਹਿਲੀ ਸਵ: ਮਾਤਾ ਭਾਨ ਕੌਰ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਲੜਕੀਆਂ 2018 ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਯੋਗ ਅਗਵਾਈ ਅਤੇ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਈ ਗਈ।ਜਿਸ ਦਾ ਸ਼ੁਭ ਆਰੰਭ ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਅਤੇ ਮਿਸਿਜ਼ ਇੰਡੀਆ ਡਾ: ਰਾਜਬੀਰ ਕੋਰ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਮਾਤਾ ਭਾਨ ਕੋਰ ਨੂੰ ਸ਼ਰਧਾਜਲੀ ਦਿੰਦਿਆਂ ਕੀਤਾ।
 ਇਸ ਮੋਕੇ 100 ਦੇ ਕਰੀਬ ਖਿਡਾਰਣਾਂ ਨੇ ਹਿੱਸਾ ਲਿਆ।ਜਿੰਨਾਂ ਵਿਚ ਐਨਮ ਸੰਧੂ ਨੂੰ ਬੈਸਟ ਬਾਕਸਰ ਚੁਣਿਆ ਗਿਆ। ਬੈਸਟ ਲੂਜ਼ਰ ਟਿਸ਼ਾ ਅਤੇ ਕਿਰਨਜੋਤ ਕੋਰ ਨੇ ਮਨਜੋਤੀ ਨੂੰ, ਪੂਜਾ ਨੇ ਆਸ਼ੂ ਨੂੰ, ਅਮਨਦੀਪ ਨੇ ਹਰਲੀਨ ਕੋਰ ਨੂੰ, ਨੀਤੂ ਨੇ ਕਿਰਤੀ ਨੂੰ, ਸੋਨੀਆ ਨੇ ਵੀਰਪਾਲ ਨੂੰ ਹਰਾ ਕੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਕੁਲਜੀਤ ਕੋਰ, ਸ਼ਰਨਜੀਤ ਕੋਰ, ਡਾਲੀ, ਮੁਸਕਾਨ ਅਤੇ ਦਿਸ਼ਾ ਨੂੰ ਉਤਸ਼ਾਹਜਨਕ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਐਸ.ਡੀ.ਐਮ ਰਜੇਸ਼ ਸ਼ਰਮਾ ਅਤੇ ਮਿਸਿਜ਼ ਇੰਡੀਆ ਡਾ: ਰਾਜਬੀਰ ਰੰਧਾਵਾ ਨੇ ਸਾਂਝੇ ਤੋਰ ਤੇ ਖਿਡਾਰਣਾਂ ਨੂੰ ਆਪਣੇ ਸੰਬੋਧਨ ਵਿਚ ਅੰਤਰਾਸ਼ਟਰੀ ਬਾਕਸਰ ਮੈਰੀਕਾਮ ਦੀ ਮਿਸਾਲ ਦਿੰਦਿਆਂ ਕਿਹਾ ਕਿ ਖਿਡਾਰੀ ਦੇਸ਼ ਦਾ ਗੌਰਵ ਹੁੰਦੇ ਹਨ, ਖਿਡਾਰੀਆਂ ਨੂੰ ਆਪਣੇ ਦੇਸ਼ ਲਈ ਖੇਡਣ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਲੱਬ ਪਿਛਲੇ ਡੇਢ ਦਹਾਕੇ ਤੋਂ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ। ਇਹ ਦੂਜੀਆਂ ਸੰਸਥਾਵਾਂ ਲਈ ਇਕ ਮਿਸਾਲ ਹੈ।
 ਇਸ ਮੋਕੇ ਦਰਸ਼ਨ ਸਿੰਘ ਮੱਟੂ, ਕੁਲਵੰਤ ਸਿੰਘ ਮੱਟੁ, ਸਤਨਾਮ ਸਿੰਘ ਮੱਟੂ, ਨਰਿੰਦਰ ਸਿੰਘ ਮੱਟੂ ਤੋਂ ਇਲਾਵਾ ਮਾਨਸੀ ਖੰਨਾ, ਕੋਚ ਰਜਿੰਦਰ, ਕੋਚ ਬਲਦੇਵ ਰਾਜ ਦੇਵ, ਬਜਿਰ ਮੋਹਨ ਰਾਣਾ, ਜਸਬੀਰ ਸਿੰਘ, ਵਿਕਟਰ, ਅਵਤਾਰ ਸਿੰਘ, (ਸਾਰੇ ਕੋਚ) ਪ੍ਰਸੰਨੀ ਦੇਵੀ, ਬਲਜੀਤ ਕੋਰ, ਰਜਵੰਤ ਕੋਰ, ਵਿਸ਼ਾਲੀ ਥਾਪਾ, ਪੂਜਾ ਸ਼ਰਮਾ, ਦਮਨਪ੍ਰੀਤ ਕੋਰ, ਰਾਜਬੀਰ ਸਿੰਘ, ਸ਼ਿਵ ਸਿੰਘ, ਅਰਸ਼ਪ੍ਰੀਤ ਕੋਰ ਉਚੇਚੇ ਤੋਰ ਤੇ ਹਾਜਰ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply