Thursday, March 5, 2026

ਡੀਪੂ ਹੋਲਡਰਾਂ ਨੂੰ ਈ-ਪੌਸ ਮਸ਼ੀਨਾਂ ਦੀ ਜਾਣਕਾਰੀ ਨਾ ਹੋਣ `ਤੇ ਕਣਕ ਦੀ ਵੰਡ ਤੇ ਲਾਭਪਾਤਰੀ ਖੱਜਲ-ਖੁਆਰ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ PPN0108201806ਭ੍ਰਿਸ਼ਟਾਚਾਰ ਮੁੱਕਤ ਕਰਨ ਲਈ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਅਨਾਜ਼ ਦੀ ਵੰਡ ਈ-ਪੌਸ ਮਸ਼ੀਨਾ ਰਾਹੀ ਕਰਨ ਨਾਲ ਬੇਸ਼ਕ ਕਣਕ ਅਸਲੀ ਲਾਭਪਾਤਰੀਆਂ ਨੂੰ ਮਿਲਣਾ ਯਕੀਨਨ ਹੈ ਪੰਤੂ ਈ-ਪੌਸ ਮਸ਼ੀਨਾ ਦੀ ਵਰਤੋ ਪ੍ਰਤੀ ਡੀਪੂ ਹੋਲਡਰਾਂ ਪੂਰਨ ਜਾਣਕਾਰੀ ਨਾ ਹੋਣਾ ਅਤੇ ਇੰਨ੍ਹਾਂ ਮਸ਼ੀਨਾਂ ਨਾਲ ਲਾਭਪਾਤਰੀਆਂ ਦੀ ਬਾਇਓਮੀਟਰਕ ਪਛਾਣ ਲਈ ਹੱਥਾਂ ਦੀਆਂ ਉਗਲਾਂ ਅਤੇ ਅੰਗੂਠੇ ਦਾ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਦੀ ਸ਼ਨਾਖਤ ਕਰਨ ਨਾਲ ਕਈ ਵਿਅਕਤੀਆ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਦਾ ਹੈ।ਕੁੱਝ ਡੀਪੂ ਹੋਲਡਰਾਂ ਨੇ ਆਪਣੀ ਪ੍ਰੇਸ਼ਾਨੀ ਬਿਆਨ ਕਰਦੇ ਕਿਹਾ ਕਿ ਈ-ਪੌਸ ਮਸ਼ੀਨਾਂ ਦੁਆਰਾ ਉਗਲਾਂ ਦੇ ਨਿਸ਼ਾਨ ਅਤੇ ਅੱਖਾ ਦੀਆ ਪੁਤਲੀਆਂ ਦੀ ਸ਼ਨਾਖਤ ਨਾ ਕਰਨ ਕਾਰਨ ਕਾਫੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਡੀਪੂ ਹੋਲਡਰਾ ਦੇ ਵੀ ਕਈ-ਕਈ ਦਿਨ ਬੇ-ਵਜ੍ਹਾ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਬਜ਼ੁਰਗ ਘਰ ਵਿੱਚ ਇਕੱਲੇ ਹੀ ਹਨ ਦੀ ਬਾਇਓਮੀਟਰਕ ਪਹਿਚਾਣ ਨਾ ਹੋਣ ਕਾਰਨ ਉਨ੍ਹਾਂ ਨੂੰ ਕਣਕ ਦੇਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ।
 ਇਸ ਮੌਕੇ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਬਹਾਦਰ ਖਾਂ ਨੇ ਕਿਹਾ ਕਿ ਹੋਰ ਵਿੱਤੀ ਸੰਸਥਾਨਾਂ ਵਾਗ ਵਿਭਾਗ ਨੂੰ ਸਮਾਰਟ ਰਾਸ਼ਨ ਕਾਰਡਧਾਰਕਾਂ ਦੀ ਪਹਿਚਾਣ ਲਈ ਅਲੱਗ ਤੋਂ ਆਧਾਰ ਕਾਰਡ ਸਕੈਨ ਕਰਕੇ ਲੋੜੀਦੇ ਪਹਿਚਾਣ ਲਈ ਤਕਨੀਕ ਵੀ ਅਪਨਾਉਣੀ ਚਾਹੀਦੀ ਹੈ ਤਾ ਜੋ ਲਾਭਪਾਤਰੀਆਂ ਨੂੰ ਕੋਈ ਤਕਲੀਫ ਨਾ ਆਵੇ ਅਤੇ ਸਮੇ ਦੀ ਬੱਚਤ ਹੋ ਸਕੇ ਉਨ੍ਹਾਂ ਮੰਗ ਕੀਤੀ 42 ਡੀਪੂਆਂ ਲਈ ਸਿਰਫ 4 ਮਸ਼ੀਨਾਂ ਹੀ ਅਲਾਟ ਕੀਤੀਆ ਗਈਆ ਹਨ ਨੂੰ ਹੋਰ ਵਧਾਇਆ ਜਾਵੇ। ਉਧਰ ਇੰਸਪੈਕਟਰ ਵਰਿੰਦਰ ਸਿੰਘ ਗੁੜਥੜੀ ਨੇ ਦੱਸਿਆ ਕਿ ਸਥਾਨਕ ਦਫਤਰ ਅਧੀਨ ਆਉਦੇ ਭੀਖੀ ਸਮੇਤ 25 ਪਿੰਡਾ ਲਈ 42 ਡੀਪੂਆਂ 12790 ਪਰਿਵਾਰਾ ਨੂੰ 16 ਹਜ਼ਾਰ ਕੁਇੰਟਲ ਕਣਕ ਪ੍ਰਤੀ ਮੈਬਰ 30 ਕਿਲੋ 2 ਰੁਪੈ ਦੀ ਕੀਮਤ ਤੇ 6 ਮਹੀਨੇ ਦਾ ਕੋਟਾ ਮੁਹੱਇਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਈ-ਪੌਸ ਮਸ਼ੀਨਾ ਦੇ ਮੱਦੇਨਜ਼ਰ ਆ ਰਹੀਆ ਪੇ੍ਰਸ਼ਾਨੀਆਂ ਪ੍ਰਤੀ ਵਿਭਾਗ ਦੇ ੳੇੁੱਚ ਅਧਿਕਾਰੀਆ ਨੂੰ ਜਾਣਕਾਰੀ  ਭੇਜ ਦਿੱਤੀ ਗਈ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply