ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਹੁਨਰਮੰਦੀ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨ ਲਈ ਵਰਕ ਸਕਿੱਲ ਇੰਡੀਆ ਲਿਮਟਿਡ ਕੰਪਨੀ ਦੀ
ਸਹਾਇਤਾ ਨਾਲ ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਕਲਾਂ ਦੇ ਵਿਦਿਆਰਥੀਆਂ ਨੇ ਸੂਚਨਾ ਤਕਨੀਕ ਦੇ ਵਿਸ਼ੇ `ਤੇ ਸਿੱਖਿਆ ਗ੍ਰਹਿਣ ਕਰਦਿਆਂ ਪਿੰਡ ਦੇ ਡਾਕਘਰ ਵਿਖੇ ਡਾਕ ਵਿਭਾਗ ਦੇ ਕੰਮ-ਕਾਜ ਕਰਨ ਦੇ ਤੌਰ ਤਰੀਕਿਆ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਸੰਚਾਰ ਸੂਚਨਾ ਦੀਆਂ ਸੇਵਾਵਾਂ ਬਾਰੇ ਤਕਨੀਕੀ ਪੱਖਾਂ ਨੂੰ ਜਾਣਿਆ।ਇਸ ਮੌਕੇ ਸੂਚਨਾ ਤਕਨੀਕ ਮਾਸਟਰ ਤਰੁਨ ਗੋਇਲ ਤੋਂ ਇਲਾਵਾ ਪੋਸਟ ਮਾਸਟਰ ਰਵਿੰਦਰ ਖੁਰਮੀ ਨੇ ਵੀ ਵਿਦਿਆਰਥੀਆਂ ਦਾ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media