Saturday, April 4, 2026

ਪ੍ਰਭਾਕਰ ਸਕੂਲ ਛੇਹਰਟਾ ਵਿਖੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼

PPN0208201818ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ – ਸੰਧੂ) – ਇੰਡੀਆ ਬੁੱਕ ਆਫ ਰਿਕਾਰਡ ਚ` ਆਪਣਾ ਨਾਅ ਦਰਜ਼ ਕਰਵਾ ਚੁੱਕੀ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਸਥਾਨਕ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਮਿਸਿਜ ਇੰਡੀਆ ਡਾ. ਰਾਜਬੀਰ ਕੋਰ ਰੰਧਾਵਾ, ਪ੍ਰਿਸੀਪਲ ਰਾਜੇਸ਼ ਪ੍ਰਭਾਕਰ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੋਰ `ਤੇ ਫਲਦਾਰ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।ਐਸ.ਡੀ.ਐਮ ਰਾਜੇਸ਼ ਸ਼ਰਮਾ ਕਿਹਾ ਕਿ ਸ਼ੁੱਧ ਪਾਣੀ ਅਤੇ ਹਵਾ ਸਾਡੇ ਜੀਵਨ ਦਾ ਅਧਾਰ ਹਨ, ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਦੋਵੇਂ ਹੀ ਤੱਤ ਗੰਧਲੇ ਹੋ ਚੁੱਕੇ ਹਨ ਅੱਜ ਦੇ ਸਮੇਂ ਵਾਤਾਵਰਨ ਪ੍ਰਦੁਸ਼ਨ ਇਸ ਹੱਦ ਤੱਕ ਵਧ ਗਿਆ ਹੈ ਕਿ ਆਉਣ ਕੁੱਝ ਸਾਲਾਂ ਵਿੱਚ ਧਰਤੀ ਰਹਿਣ ਯੋਗ ਨਹੀ ਰਹੇਗੀ।ਮਨੁੱਖਾਂ ਦੇ ਨਾਲ ਨਾਲ ਇਹ ਬਿਮਾਰੀਆਂ ਹੁਣ ਪਸ਼ੁਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ।ਰੁੱਖ ਲਾਉਣਾ ਇੱਕ ਪੁੰਨ ਦਾ ਕੰਮ ਹੈ ਕਿਉਕਿ ਧਰਤੀ ਮਾਂ ਦੀ ਗੋਦ ਵਿੱਚ ਅਸੀਂ ਆਪਣਾ ਸਾਰਾ ਜੀਵਨ ਬਿਤੳਂਦੇ ਹਾਂ।ਉਸ ਨੂੰ ਹਰਿਆ-ਭਰੀਆ ਰੱਖਣਾ ਸਾਡਾ ਨੈਤਿਕ ਫਰਜ਼ ਹੈ।ਇਸ ਮੋਕੇ ਰਚਨਾ ਪ੍ਰਭਾਕਰ, ਕੁਲਵੰਤ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ ਬਿਊਟੀ ਸਿੰਘ, ਗੁਰਮੀਤ ਸੰਧੂ, ਬਲਜੀਤ ਕੋਰ, ਰਾਜਵੰਤ ਕੋਰ, ਰਾਜਬੀਰ ਸਿੰਘ, ਲਵਲੀ, ਪੂਜਾ, ਵੈਸ਼ਾਲੀ ਹਾਜਰ ਸਨ।

 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply