Sunday, April 19, 2026

ਮੁਨਸ਼ੀ ਪ੍ਰੇਮ ਚੰਦ ਨੇ ਨਵੇਂ ਯੁੱਗ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ – ਡਾ: ਸੁਧਾ

PPN0208201834 ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਵੱਲੋਂ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮਚੰਦ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਪ੍ਰੇਮ ਚੰਦ ਜੈਯੰਤੀ `ਤੇੇ ਇੱਕ ਵਿਸ਼ੇਸ਼ ਭਾਸ਼ਨ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਅਧਿਆਪਕਾਂ, ਖੋਜਾਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।PPN0208201835
        ਪ੍ਰੋਗਗ੍ਰਾਮ ਦੇ ਸ਼ੁਰੂ ਵਿੱਚ ਵਿਭਾਗ ਦੀ ਮੁੱਖੀ, ਪ੍ਰੋਫੈਸਰ ਡਾਕਟਰ ਸੁਧਾ ਜਿਤੇਂਦਰ ਨੇ ਲੇਖਕ ਪ੍ਰੇਮ ਚੰਦ ਦੇ 138ਵੇਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਹਿੰਦੀ ਸਾਹਿਤ ਵਿੱਚ ਕਥਾ ਸਮਰਾਟ ਪ੍ਰੇਮਚੰਦ ਦੀ ਅਹਿਮ ਭੂਮਿਕਾ ਬਾਰੇ ਵਿਥਾਰਪੁਰਵਕ ਜਾਣਕਾਰੀ ਦਿੱਤੀ।ਉਨ੍ਹਾਂ  ਦੱਸਿਆ ਕਿ ਪ੍ਰੇਮ ਚੰਦ ਹਿੰਦੀ ਸਾਹਿਤ ਦੇ ਅਜਿਹੇ ਚਮਕਦੇ ਤਾਰੇ ਹੋਏ ਹਨ ਜਿਨ੍ਹਾਂ ਨੇ ਸਾਹਿਤ ਨੂੰ ਆਮ ਜਨ-ਜੀਵਨ ਨਾਲ ਜੋੜਿਆ।ਉਹ ਅਦਰਸ਼ ਅਤੇ ਸੱਚ ਦੇ ਪੁਜ਼ਾਰੀ ਸਨ ਅਤੇ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਬਾਰੇ ਲਿਖਿਆ।ਉਨ੍ਹਾਂ ਨੇ ਸਮਾਜ ਦੇ ਪਿਛੜੇ ਵਰਗ, ਦਬੇ ਕੁਚਲੇ ਪੀੜਿਤ ਲੋਕਾਂ ਦੀ ਪੀੜਾ ਨੂੰ ਸਾਮਲ ਕਰਦੇ ਹੋਏ ਨਵੇਂ ਯੁੱਗ ਦੇ ਨਿਰਮਾਣ ਕਰਨ `ਚ ਅਹਿਮ ਭੂਮਿਕਾ ਨਿਭਾਈ।
        ਇਸ ਮੋਕੇ ਵਿਭਾਗ ਦੇ ਖੋਜਾਰਥੀ ਨੇਹਾ ਹੰਸ, ਆਰਤੀ, ਨੀਰਜ਼, ਰਜਨੀ, ਆਤਮਾ ਰਾਮ, ਸੋਹਨ ਲਾਲ, ਸਪਨਾ ਸੈਨੀ, ਨਮਰਤਾ ਅਤੇ ਅਮਿਤ ਨੇ ਪ੍ਰੇਮ ਚੰਦ ਦੀਆਂ ਵੱਖ-ਵੱਖ ਰਚਨਾਵਾਂ ਤੇ ਆਪਣੇ ਖੋਜ਼ ਪਰਚੇ ਪੇਸ਼ ਕੀਤੇ

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply