ਟੀਮ ਵੱਲੋ ਦੁੱਧ, ਪਨੀਰ, ਦੇਸੀ ਘਿਓ ਆਦਿ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ
ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਸਿਹਤ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਡੇਅਰੀਆਂ ਦੀ ਚੈਕਿੰਗ ਕੀਤੀ ਅਤੇ 6 ਸੈਂਪਲ ਵੀ ਭਰੇ ਗਏ, ਲਏ ਗਏ ਸੈਂਪਲਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਕਸ਼ਮੀਰ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਉਨ੍ਹਾਂ ਦੀ ਨਿਗਰਾਨੀ ਵਿੱਚ ਪਿੰਡ ਅਜੀਜਪੁਰ, ਮਾਮੂਨ ਕੈਂਟ ਅਤੇ ਪਠਾਨਕੋਟ ਦੇ ਇੰਦਿਰਾ ਕਾਲੋਨੀ ਵਿਖੇ ਸਥਿਤ ਡੇਅਰੀ ਤੋਂ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵਿੱਚ ਉਨ੍ਹਾਂ ਦੇ ਨਾਲ ਸਰਵਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਖੁਰਾਕ ਤੇ ਸਪਲਾਈ ਕੰਟਰੋਲਰ, ਸਿਮਰਤ ਕੋਰ ਫੂਡ ਸੇਫਟੀ ਅਫਸ਼ਰ, ਰੇਖਾ ਫੁਡ ਸੇਫਟੀ ਅਫਸ਼ਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਨੇ ਦੱਸਿਆ ਕਿ ਪਿੰਡ ਅਜੀਜਪੁਰ ਵਿਖੇ ਸਥਿਤ ਇਕ ਡੇਅਰੀ ਤੋਂ ਦੁੱਧ ਅਤੇ ਦੇਸੀ ਘਿਓ ਦਾ ਸੈਂਪਲ ਲਿਆ ਗਿਆ, ਇੰਦਿਰਾ ਕਲੋਨੀ ਵਿਖੇ ਪਨੀਰ ਅਤੇ ਦੇਸੀ ਘਿਓ ਦਾ ਸੈਂਪਲ ਅਤੇ ਮਾਮੂਨ ਵਿਖੇ ਸਥਿਤ ਇਕ ਡੇਅਰੀ ਤੋਂ ਦੁੱਧ ਦਾ ਸੈਂਪਲ ਲਿਆ ਗਿਆ ਇਸ ਤੋਂ ਬਾਅਦ ਮਾਮੂਨ ਚੋਕ ਵਿੱਚ ਟੀਮ ਨੇ ਇਕ ਦੁੱਧ ਲੈ ਕੇ ਪਠਾਨਕੋਟ ਆ ਰਹੇ ਟੇਂਪੋ ਵਿਚੋਂ ਵੀ ਦੁੱਧ ਦਾ ਸੈਂਪਲ ਲਿਆ।ਕਸਮੀਰ ਸਿੰਘ ਨੇ ਦੱਸਿਆ ਕਿ ਅੱਜ ਦੀ ਜਾਂਚ ਦੋਰਾਨ ਸਾਰੇ ਸੈਂਪਲ ਲਬੋਰਟਰੀ ਵਿਖੇ ਭੇਜੇ ਗਏ ਹਨ ਅਤੇ ਅੱਗੇ ਦੀ ਕਾਰਵਾਈ ਰਿਪੋਰਟ ਆਉਂਣ ਮਗਰੋਂ ਹੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ /ਬੋਰਡ ਵਲੋਂ ਚਲਾਈ ਜਾ ਰਹੀ ਦੁੱਧ ਖੱਪਤਕਾਰ ਜਾਗਰੂਕਤਾ ਮੁਹਿਮ ਤਹਿਤ ਸਕੂਲਾਂ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਨੋਜਵਾਨਾਂ ਨੂੰ ਵੀ ਫਾਸਟ ਫੂਡ ਜਿਵੇ ਪੀਜਾ, ਬਰਗਰ, ਪੈਟੀ ਆਦਿ ਤੋਂ ਹੋਣ ਵਾਲੇ ਨੁਕਸਾਨ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਨੂੰ ਤੰਦਰੁਸਤ ਬਣਾਉਂਣ ਦੇ ਲਈ ਚੰਗੇ ਖਾਣ ਪੀਣ ਬਾਰੇ ਜਾਗਰੁਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਾਨੂੰ ਸੁੱਧ ਦੁੱਧ ਤੋਂ ਤਿਆਰ ਖਾਦ ਪਦਾਰਥਾਂ ਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੰਕ ਫੂਡ ਤੋਂ ਜਿਨ੍ਹਾਂ ਹੋ ਸਕੇ ਗੁਰੇਜ ਕਰਨਾ ਚਾਹੀਦਾ ਹੈ।
Punjab Post Daily Online Newspaper & Print Media