Tuesday, March 3, 2026

ਡਿਪਟੀ ਕਮਿਸ਼ਨਰ ਨੇ ਲਿਆ ਕੈਟਲ ਪੌਂਡ ਖੋਖਰ ਕਲਾਂ ਦਾ ਜਾਇਜ਼ਾ

ਭੀਖੀ, 5 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਨਜ਼ਦੀਕੀ ਪਿੰਡ ਖੋਖਰ ਕਲਾਂ `ਚ 10 ਏਕੜ ਵਿਚ ਬਣੇ ਕੈਟਲ ਪੌਂਡ (ਗਊਸ਼ਾਲਾ) ਵਿਖੇ ਡਿਪਟੀ ਕਮਿਸ਼ਨਰ PPN0508201805ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਪਸ਼ੂ ਭਲਾਈ ਕਮੇਟੀ ਵੱਲੋਂ ਗਊਸ਼ਾਲਾ ਦੀ ਬਿਹਤਰੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਉਪਰਾਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ
        ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਮਾਨਸਾ ਦੀ ਇਸ ਗਊਸ਼ਾਲਾ ਦੀ ਸੁੰਦਰਤਾ ਬਾਰੇ ਉਹ ਕਾਫ਼ੀ ਸਮੇਂ ਤੋਂ ਸੁਣਦੇ ਆ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਇਸ ਗਊਸ਼ਾਲਾ ਦੀ ਸੁੰਦਰ ਦਿਖ ਨੂੰ ਖੁਦ ਵੇਖ ਕੇ ਉਨ੍ਹਾਂ ਨੂੰ ਵੱਖਰਾ ਅਨੁਭਵ ਹੋਇਆ ਹੈ।ਉਨ੍ਹਾਂ ਗਊਸ਼ਾਲਾ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਸ਼ੂ ਭਲਾਈ ਕਮੇਟੀ ਵੱਲੋਂ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਗਊਸ਼ਾਲਾ ਨੂੰ ਇਨਾ ਹਰਿਆ-ਭਰਿਆ ਅਤੇ ਮਨਮੋਹਕ ਬਣਾਉਣ ਵਿੱਚ ਇੱਥੋਂ ਦੀ ਕਮੇਟੀ ਦੀ ਲਗਨ ਅਤੇ ਭਾਵਨਾ ਝਲਕਦੀ ਹੈ।ਉਨ੍ਹਾਂ ਕਿਹਾ ਕਿ ਆਪ ਸਭ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਇਸ ਕੈਟਲ ਪੋਂਡ ਵਿਖੇ ਵਧੀਆ ਵਾਤਾਵਰਣ ਦੀ ਸਿਰਜਨਾ ਹੋਈ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਕੈਟਲ ਪੋਂਡ ਦੀ ਬਿਹਤਰੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜੋ ਵੀ ਸੰਭਵ ਸਹਿਯੋਗ ਹੋਵੇਗਾ, ਉਹ ਦਿੱਤਾ ਜਾਵੇਗਾ।
        ਪਸ਼ੂ ਭਲਾਈ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਹਰ ਐਤਵਾਰ ਵਾਲੇ ਦਿਨ 2000 ਤੋਂ ਵੀ ਵੱਧ ਲੋਕ ਇਸ ਜਗ੍ਹਾ ਦਾ ਆਨੰਦ ਮਾਣਨ ਲਈ ਆਉਂਦੇ ਹਨ।ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਹੋਰ ਜਿਲ੍ਹਿਆਂ ਦੇ ਲੋਕ ਵੀ ਇਥੇ ਆ ਕੇ ਇਸ ਗਊਸ਼ਾਲਾ ਦੀ ਸੁੰਦਰਤਾ ਨੂੰ ਨਿਹਾਰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਪ੍ਰੀ-ਵੈਡਿੰਗ ਸ਼ੁਟਿੰਗ ਲਈ ਵੀ ਲੋਕ ਪਹੁੰਚ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਕੈਟਲ ਪੋਂਡ ਵਿੱਚ 1200 ਦੇ ਕਰੀਬ ਗਊਵੰਸ ਅਤੇ ਹੋਰ ਪਸ਼ੂ ਰੱਖੇ ਹੋਏ ਹਨ, ਜਿਨ੍ਹਾ ਦੀ ਸਾਂਭ-ਸੰਭਾਲ ਲਈ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਹਮੇਸ਼ਾਂ ਤਤਪਰ ਰਹਿੰਦੀ ਹੈ। ਇਸ ਗਊਸ਼ਾਲਾ ਵਿੱਚ ਇੱਕ ਓਪਨ ਏਅਰ ਥਿਏਟਰ ਵੀ ਬਣਾਇਆ ਗਿਆ ਹੈ, ਜਿਸ ਵਿੱਚ ਕਰੀਬ 300 ਵਿਅਕਤੀ ਆਸਾਨੀ ਨਾਲ ਬੈਠ ਸਕਦੇ ਹਨ। ਇਸ ਥੀਏਟਰ ਵਿੱਚ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
        ਕਮੇਟੀ ਵੱਲੋਂ ਦੱਸਿਆ ਗਿਆ ਕਿ ਗਊਸ਼ਾਲਾ ਵਿਖੇ ਇੱਕ ਆਕਰਸ਼ਕ ਮੰਦਿਰ ਦਾ ਨਿਰਮਾਣ ਵੀ ਕੀਤਾ ਗਿਆ ਹੈ, ਜੋ ਕਿ ਅਗਸਤ 2018 ਦੇ ਅੰਤ ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ। ਇਸ ਮੰਗਰੋਂ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਦਾ ਦੌਰਾ ਕਰਕੇ ਉਥੇ ਬਣੇ ਖੂਹ, ਓਪਨ ਏਅਰ ਥਿਏਟਰ, ਪਾਰਕ, ਬੋਟਿੰਗ ਅਤੇ ਗਊਵੰਸ਼ ਤੇ ਹੋਰ ਪਸ਼ੂਆਂ ਲਈ ਬਣੇ ਸ਼ੈਡਾਂ ਤੋਂ ਇਲਾਵਾ ਗਊਸ਼ਾਲਾ ਦੇ ਪ੍ਰਬੰਧਾਂ ਦੀ ਕਾਫ਼ੀ ਸ਼ਲਾਘਾ ਕੀਤੀ।
        ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਿਸ਼ਿਸ਼ਟ, ਸੁਪਰਡੈਂਟ ਪਵਨ ਕੁਮਾਰ, ਅਸ਼ਵਨੀ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਸਿੱਧੂ, ਮੱਘਰ ਮੱਲ ਖਿਆਲਾ, ਸੰਜੀਵ ਕੁਮਾਰ ਪਿੰਕਾ, ਭੀਮ ਸੈਨ ਜੈਨ, ਸੁਰਿੰਦਰ ਪਿੰਟਾ, ਸ਼ਾਮ ਲਾਲ ਗੋਇਲ, ਜੈਪਾਲ, ਜਗਜੀਤ ਵਾਲੀਆ, ਡਾ. ਵਿਨੋਦ ਮਿੱਤਲ, ਪਵਨ ਕੋਟਲੀ ਅਤੇ ਮੁਕੇਸ਼ ਕੁਮਾਰ ਤੋਂ ਇਲਾਵਾ ਹੋਰ ਵੀ ਵਿਭਾਗੀ ਅਧਿਕਾਰੀ ਅਤੇ ਪਸ਼ੁ ਭਲਾਈ ਕਮੇਟੀ ਦੇ ਮੈਂਬਰ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply