ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ, ਹਿੰਦ ਪਾਕਿ ਦੋਸਤੀ ਮੰਚ, ਪਾਕਿ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਫਰੰਟ, ਸਾਫ਼ਮਾ ਅਤੇ ਪੰਜਾਬ ਜਾਗ੍ਰਤੀ ਮੰਚ ਜਲੰਧਰ ਵਲੋਂ 13-14 ਅਗਸਤ ਨੂੰ ਸਾਂਝੇ ਤੌਰ `ਤੇ ਮਨਾਏ ਜਾਣ ਵਾਲੇ ‘23ਵੇਂ ਹਿੰਦ-ਪਾਕਿ ਦੋਸਤੀ’ ਸੰਮੇਲਨ ਬਾਰੇ ਪ੍ਰੈਸ ਕਾਨਫਰੰਸ ਬੁਲਾਈ ਗਈ।ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਇਸ ਸੰਮੇਲਨ ਵਿੱਚ ਪੇਸ਼ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।ਕੁਲਦੀਪ ਸਿੰਘ ਪਟਿਆਲਾ, ਪ੍ਰੋ. ਕੁਲਬੀਰ ਸਿੰਘ, ਸਤਨਾਮ ਸਿੰਘ ਮਾਣਕ ਨੇ ਇਨ੍ਹਾਂ ਪ੍ਰੋਗਰਾਮਾਂ ਦੇ ਉਦੇਸ਼ ਅਤੇ ਵੇਰਵੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਆ ਕਿ 13 ਅਗਸਤ ਸ਼ਾਮ 6.30 ਵਜੇ ਨਾਟਸ਼ਾਲਾ ਵਿਖੇ ਮਰਹੂਮ ਨਾਟਕਕਾਰ ਤੇ ਨਿਰਦੇਸ਼ਕਾ ਮਦੀਹਾ ਗੌਹਰ ਸਬੰਧੀ ਡਾਕੂਮੈਂਟਰੀ ਵਿਖਾਈ ਜਾਵੇਗੀ।14 ਅਗਸਤ ਨੂੰ ਸਵੇਰੇ 10 ਵਜੇ ਨਾਟਸ਼ਾਲਾ ਵਿਖੇ ‘ਭਾਰਤ ਪਾਕਿਸਤਾਨ ਸਬੰਧ: ਸਮੱਸਿਆਵਾਂ ਅਤੇ ਸੰਭਾਵਨਾਵਾਂ` ਵਿਸ਼ੇ `ਤੇ ਦੇਸ਼ ਭਰ ਦੇ ਵਿਦਵਾਨ ਤੇ ਬੁਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ।ਸ਼ਾਮ ਨੂੰ 6.30 ਵਜੇ ਨਾਟਸ਼ਾਲਾ ਵਿਖੇ ਹੀ ਸਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਰੰਜੀਵ ਸ਼ਰਮਾ, ਰਜਿੰਦਰ ਸਿੰਘ ਰੂਬੀ, ਗੁਰਜਿੰਦਰ ਸਿੰਘ ਬਘਿਆੜੀ, ਓਂਕਾਰ ਸਿੰਘ ਰਾਜਾਤਾਲ, ਹਰਜੀਤ ਸਿੰਘ ਸਰਕਾਰੀਆ, ਹਰਜੀਤ ਸਿੰਘ ਲਾਡੀ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਸੁਖਮਹਿਮਾ, ਪਵਨ ਤਲਵਾਰ, ਜਸਵੰਤ ਜੱਸ, ਧਰਵਿੰਦਰ ਔਲਖ, ਸਿਮਰਤ ਗਗਨ, ਰਜਿੰਦਰਪਾਲ ਸਿੰਘ ਛੀਨਾ, ਗੁਰਪ੍ਰੀਤ ਸਿੰਘ ਕਦਗਿੱਲ, ਗੁਰਵੇਲ ਸਿੰਘ ਅਚਿੰਤਕੋਟ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media