ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਵਾਸੀ ਇੱਕ ਸੇਵਾਮੁਕਤ ਸਰਕਾਰੀ ਮੁਲਾਜ਼ਮ ਨੇ ਬੈਂਕ ਅਧਿਕਾਰੀਆਂ `ਤੇ ਜਬਰਦਸਤੀ ਖਾਲੀ
ਕਾਗਜ਼ਾਂ `ਤੇ ਦਸਖਸਤ ਕਰਵਾਉਣ ਦੇ ਦੋਸ਼ ਲਾਏ ਹਨ। ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਜੁਝਾਰ ਸਿੰਘ ਨਗਰ ਵਾਸੀ ਬਲਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਵਿਭਾਗ ਤੋ ਬਤੌਰ ਡਰਾਇਵਰ ਰਿਟਾਇਰ ਹੋਇਆ ਹੈ ਅਤੇ ਉਸ ਦਾ ਸੇਵਿੰਗ ਖਾਤਾ ਓਰੀਐਂਟਲ ਬੈਂਕ ਆਫ ਕਾਮਰਸ ਬਰਾਂਚ ਕੋਰਟ ਕੰਪਲੈਕਸ ਵਿਖੇ ਹੈ ਅਤੇ ਇਸ ਬੈਂਕ ਤਂੋ ਉਸ ਨੇ ਇੱਕ ਰਾਈਲ ਇੰਨਫੈਲੰਡ ਬੁਲੇਟ ਮੋਟਰਸਾਇਕਲ ਲੋਨ ਕਰਵਾਇਆ ਸੀ, ਜਿਸ ਦੀਆਂ ਕੁੱਲ 45 ਕਿਸ਼ਤਾਂ ‘ਚੋ ਉਸ ਨੇ ਹੁਣ ਤੱਕ 35 ਕਿਸ਼ਤਾਂ ਭਰ ਦਿੱਤੀਆਂ ਹਨ, ਪਰ ਬੀਤੇ ਦਿਨੀ ਸੁੱਕਰਵਾਰ ਬੈਂਕ ਦੇ ਲੈਂਡਲਾਈਨ ਨੰਬਰ ਤੋ ਇੱਕ ਸਚਿਨ ਨਾਂ ਦੇ ਵਿਅਕਤੀ ਦਾ ਫੋਨ ਆਇਆ ਕਿ ਤੁਸੀ ਕਾਰ ਲੋਨ ਲਿਆ ਹੈ ਤੇ ਬਣਦੀ ਕਾਗਜ਼ੀ ਕਾਰਵਾਈ ਕਰੋ।ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੈਂਕ ਪੁੱਜਾ ਤਾਂ ਬੈਂਕ ਮੈਨੇਜਰ ਸਤਵਿੰਦਰ ਸਿੰਘ, ਮਹਿਲਾ ਡਿਪਟੀ ਮੈਨੇਜਰ ਕਾਂਤਾ ਅਤੇ ਸਚਿਨ ਨੇ ਜਾਣ ਬੁੱਝ ਕੇ ਕਰੀਬ 6 ਲੱਖ ਦੇ ਕਾਰ ਲੋਨ ਦੇ ਖਾਲੀ ਪ੍ਰਨੋਟਾਂ `ਤੇ ਦਸਖਸਤ ਕਰਨ ਲਈ ਕਿਹਾ ਤੇ ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ।ਉਹਨਾਂ ਕਿਹਾ ਕਿ ਇਸ ਘਟਨਾ ਸੰਬੰਧੀ ਇੱਕ ਸ਼ਿਕਾਇਤ ਐਸ.ਐਸ.ਪੀ ਬਠਿੰਡਾ ਨੂੰ ਕਰਕੇ ਉਕਤ ਕਰਮਚਾਰੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਦੋਂ ਓਰੀਐਂਟਲ ਬੈਂਕ ਦੇ ਪੀ.ਓ ਸਚਿਨ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਤੇ ਕਿਹਾ ਕਿ ਬਲਦੇਵ ਸਿੰਘ ਬੀਤੇ ਸਰਾਬੀ ਹਾਲਤ ਵਿੱਚ ਬੈਂਕ ਆਇਆ ਸੀ ਤੇ ਮਹਿਲਾ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media