Saturday, May 23, 2026

ਆਂਗਨਵਾੜੀ ਵਰਕਰਾਂ ਦੇ ਸੰਘਰਸ਼ ਦੀ ਹੋਈ ਜਿੱਤ

ਮਾਣ ਭੱਤੇ ਵਾਲਾ ਨੋਟੀਫਿਕੇਸ਼ਨ ਜਾਰੀ ਹੋਣ `ਤੇ ਕੱਢੀ ਜੇਤੂ ਰੈਲੀ
ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਸੈਕੜੇ ਮੁਲਾਜ਼ਮਾਂ ਦੀ ਹੋਈ ‘ਸੰਘਰਸ਼ੀ ਜਿੱਤ’ PPN0708201804ਤੋ ਵੇਖਿਆ ਜਾ ਸਕਦਾ ਹੈ।ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ।ਉਥੇ ਹੀ ਰਿਟਾਇਰ ਹੋਣ ਵਾਲੀਆਂ ਵਰਕਰਾਂ ਤੇ ਹੈਲਪਰਾਂ ਨੂੰ ਬਣਦਾ ਮਾਨ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ।ਜਿਸ ਦਾ ਨੋਟੀਫਿਕੇਸ਼ਨ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੱਕ ਪਹੁੰਚ ਗਿਆ ਹੈ।ਜਿਸ ਤਂੋ ਬਾਅਦ ਅੱਜ ਸਮੂਹ ਵਰਕਰਾਂ ਤੇ ਹੈਲਪਰਾਂ ਵੱਲੋਂ ਇਸ ‘ਸੰਘਰਸ਼ੀ ਜਿੱਤ’ ਦੀ ਜੇਤੂ ਰੈਲੀ ਸਥਾਨਕ ਦਾਣਾ ਮੰਡੀ ਵਿਖੇ ਕੀਤੀ ਗਈ। ਸਮੂਹ ਵਰਕਰਾਂ ਤੇ ਹੈਲਪਰਾਂ ਤੇ ਖਾਸ ਕਰਕੇ ਬਠਿੰਡਾ ਮੀਡੀਆ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧੇ ਵਾਲਾ ਤੇ ਹੋਰ ਮੰਨੀਆਂ ਹੋਈਆ ਮੰਗਾਂ ਨਾਲ ਸਬੰਧਿਤ ਨੋਟੀਫਿਕੇਸ਼ਨ ਸਰਕਾਰ ਨੇ ਬੀਤੀ ਰਾਤ ਜਾਰੀ ਕਰ ਦਿੱਤਾ ਸੀ।ਜਿਸ ਨਾਲ ਜਥੇਬੰਦੀ ਦੀ ਵੱਡੀ ਜਿੱਤ ਹੋਈ ਹੈ।ਉਹਨਾਂ ਕਿਹਾ ਕਿ 18 ਜੁਲਾਈ ਨੂੰ ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ ਦੇ ਮਾਣ ਭੱਤੇ ਵਿਚ 1000 ਰੁਪਏ ਅਤੇ ਹੈਲਪਰਾਂ ਦੇ ਮਾਣ ਭੱਤੇ ਵਿਚ 500 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ।ਪਰ ਜਦ 2 ਅਗਸਤ ਤੱਕ ਵੀ ਸਰਕਾਰ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਾਰੀ ਨਾ ਕੀਤੀਆਂ ਤਾਂ 25 ਆਂਗਨਵਾੜੀ ਬਠਿੰਡਾ ਵਿਖੇ ਮਰਨ ਵਰਤ ਤੇ ਬੈਠ ਗਈਆਂ ਸਨ।ਜਿਸ ਤੋਂ ਬਾਅਦ ਸਰਕਾਰ ਹਰਕਤ ਵਿਚ ਆਈ ਤੇ ਸਰਕਾਰ ਨੂੰ ਜਥੇਬੰਦੀ ਦੇ ਸੰਘਰਸ਼ ਅੱਗੇ ਝੁਕ ਕੇ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ। ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਉਨਾਂ ਦੀ ਲੜਾਈ ਅਜੇ ਮੁੱਕੀ ਨਹੀਂ ਅਤੇ ਹਰਿਆਣਾ ਪੈਟਰਨ ਲੈਣ ਤੱਕ ਲੜਾਈ ਜਾਰੀ ਰਹੇਗੀ।ਰੈਲੀ ਦੌਰਾਨ ਯੂਨੀਅਨ ਦੀਆਂ ਆਗੂਆਂ ਨੇ ਸੂਬਾ ਤੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦਾ ਪੂਰੇ ਜੋਰਾ ਸ਼ੋਰਾ ਨਾਲ ਹਾਰ ਪਾ ਕੇ ਸਨਮਾਨ ਕੀਤਾ।
 ਇਸ ਮੌਕੇ ਸ਼ਿੰਦਰਪਾਲ ਕੌਰ, ਬਲਵੀਰ ਕੌਰ, ਛਿੰਦਰਪਾਲ ਕੌਰ, ਗੁਰਮੀਤ ਕੌਰ, ਜਸਵੰਤ ਕੌਰ, ਕ੍ਰਿਸ਼ਨਾ ਦੇਵੀ, ਬੇਅੰਤ ਕੌਰ, ਕੁਲਜੀਤ ਕੌਰ, ਜਸਪਾਲ ਕੌਰ, ਪ੍ਰਸਿੰਨ ਕੌਰ, ਲਖਵੀਰ ਕੌਰ, ਸਤਵੰਤ ਕੌਰ, ਸੁਮਨਬਾਲਾ, ਕੁਲਮੀਤ ਕੌਰ, ਜਸਵੀਰ ਕੌਰ, ਬਲਜੀਤ ਕੌਰ, ਰੀਮਾ ਰਾਣੀ ਰੋਪੜ, ਜਸਵੀਰ ਕੌਰ, ਅੰਮ੍ਰਿਤਪਾਲ ਕੌਰ ਨੇ ਸੰਬੋਧਨ ਕੀਤਾ।  

 

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply