
ਅਲਗੋਂ ਕੋਠੀ/ਅਮਰਕੋਟ, 19 ਅਗਸਤ (ਹਰਦਿਆਲ ਸਿੰਘ) – ਕਸਬਾ ਕੋਠੀ ਤੋਂ ਥੋੜੀ ਦੂਰ ਪੈਂਦੇ ਪਿੰਡ ਭਗਵਾਨ ਪੁਰਾ ਵਿਖੇ ਬਾਬਾ ਚੁੱਪ ਸ਼ਾਹ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ। ਮੇਲੇ ਵਿੱਚ ਪਹੁੰਚੇ ਗਾਇਕ ਦੀਪ ਢਿੱਲੋਂ ਤੇ ਜਾਸਮੀਨ ਜੱਸਦੀ ਅਤੇ ਦੂਜੀ ਗਾਇਕ ਜੋੜੀ ਸੁਖਦੇਵ ਸਰਾਂ ਤੇ ਬੀਬਾ ਪਰਮਜੀਤ ਪੰਮੀ ਨੇ ਆਪਣੇ ਗਾਏ ਗੀਤਾਂ ਨਾਲ ਮੇਲਾ ਵੇਖਣ ਆਏ ਮੇਲਾ ਪ੍ਰੇਮੀਆਂ ਨੂੰ ਝੁਮਣ ਲਾ ਦਿੱਤਾ।ਬਾਬਾ ਚੁੱਪ ਸ਼ਾਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਗਿੱਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਸਬੀਰ ਸਿੰਘ ਸਰਪੰਚ, ਗੁਰਵਿੰਦਰ ਸਿੰਘ ਬਬਲੂ, ਬਲਵਿੰਦਰ ਸਿੰਘ, ਤਨੂੰ ਗਿੱਲ, ਸੁਖਦੇਵ ਸਿੰਘ ਮਹਿਲ, ਹਰਦੀਪ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਗੁਰਜੰਟ ਸਿੰਘ, ਤਰਸੇਮ ਸਿੰਘ, ਦਲਜੀਤ ਸਿੰਘ ਮੈਂਬਰ, ਹਰਦੇਵ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ ਮੁਨਸ਼ੀ ਖੇਮਕਰਨ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media