ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਅਰਮਾਨ ਕੁਸ਼ਤੀ ਅਖਾੜਾ ਉਟਾਲਾਂ, ਦੰਗਲ ਕਮੇਟੀ ਵੱਲੋਂ ਸਮੂਹ ਗਰਾਮ
ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੰਡਿਤ ਨਸੀਬ ਚੰਦ ਯਾਦਗਾਰੀ 10ਵਾਂ ਕੁਸ਼ਤੀ ਦੰਗਲ 26 ਅਗਸਤ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਪਹਿਲਵਾਨ ਅਤੇ ਗੋਲਡ ਮੈਡਲਿਸਟ ਪ੍ਰੇਮਵੀਰ ਸੱਦੀ ਉਟਾਲਾਂ ਅਤੇ ਜਗਰੂਪ ਸਿੰਘ ਪ੍ਰਧਾਨ ਦੰਗਲ ਕਮੇਟੀ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਪ੍ਰਿੰਸ ਕਹਾਲੀ ਅਤੇ ਰੂਬਲਜੀਤ ਖੰਨਾ ਦੇ ਦਰਮਿਆਨ ਹੋਵੇਗੀ।ਝੰਡੀ ਦੇ ਜੇਤੂ ਪਹਿਲਵਾਨਾਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਣਗੇ ਅਤੇ ਦੰਗਲ ਕਮੇਟੀ ਵੱਲੋਂ ਭੇਜੇ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁਸ਼ਤੀ ਲੜ ਸਕਣਗੇੇ।ਕੁਸ਼ਤੀਆਂ ਆਰ-ਪਾਰ ਦੀਆਂ ਹੋਣਗੀਆਂ, ਕੋਈ ਵੀ ਕੁਸ਼ਤੀ ਬਰਾਬਰੀ ਤੇ ਨਹੀਂ ਛੱਡੀ ਜਾਵੇਗੀ।ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਕਰਨਗੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media